ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

Thursday, May 31, 2018 - 02:21 AM (IST)

ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

ਅੰਮ੍ਰਿਤਸਰ,   (ਅਰੁਣ)-  ਨਾਰਕੋਟਿਕ ਸੈੱਲ ਦੀ ਟੀਮ ਨੇ ਛਾਪੇਮਾਰੀ ਕਰਦਿਆਂ ਹੈਰੋਇਨ ਦੇ ਇਕ ਧੰਦੇਬਾਜ਼ ਨੂੰ ਕਾਬੂ ਕੀਤਾ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਬਲਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮਕਬੂਲਪੁਰਾ ਦੇ ਕਬਜ਼ੇ 'ਚੋਂ 4 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਪੁਲਸ ਨੇ ਥਾਣਾ ਰਾਮਬਾਗ ਵਿਖੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਛੇਹਰਟਾ ਦੀ ਪੁਲਸ ਨੇ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗੁਰਮੀਤ ਕੌਰ ਵਾਸੀ ਕੋਟ ਖਾਲਸਾ, ਥਾਣਾ ਘਰਿੰਡਾ ਦੀ ਪੁਲਸ ਨੇ 100 ਨਸ਼ੇ ਵਾਲੀਆਂ ਗੋਲੀਆਂ ਸਮੇਤ ਜੈ ਵਿਜੇ ਸਿੰਘ ਵਾਸੀ ਬਾਸਰਕੇ ਭੈਣੀ ਤੇ ਥਾਣਾ ਰਮਦਾਸ ਦੀ ਪੁਲਸ ਨੇ 780 ਕਿਲੋ ਲਾਹਣ ਸਮੇਤ ਗੋਲਡੀ ਮਸੀਹ ਵਾਸੀ ਮਹਿਮੰਦ ਮੰਦਰਾਂ ਵਾਲਾ ਨੂੰ ਗ੍ਰਿਫਤਾਰ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।


Related News