ਦਾਜ ਦੀ ਬਲੀ ਚੜ੍ਹੀ ਵਿਆਹੁਤਾ

Tuesday, Jun 05, 2018 - 01:44 AM (IST)

ਦਾਜ ਦੀ ਬਲੀ ਚੜ੍ਹੀ ਵਿਆਹੁਤਾ

ਬਨੂੜ, (ਗੁਰਪਾਲ)- ਸਥਾਨਕ ਵਾਰਡ ਨੰ. 10 ਦੀ ਵਿਆਹੁਤਾ ਵੱਲੋਂ ਘੱਟ ਦਾਜ ਲਈ ਤੰਗ-ਪਰੇਸ਼ਾਨ ਕਰਨ ਵਾਲੇ ਪਤੀ, ਸੱਸ ਤੇ ਮਾਸੀ-ਸੱਸ ਤੋਂ ਦੁਖੀ ਹੋ ਕੇ ਆਤਮ-ਹੱਤਿਆ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਦੀਪ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਕਰਮ ਸਿੰਘ ਵਾਸੀ ਅਰਬਨ ਅਸਟੇਟ ਫੇਜ਼-2 ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਵੱਡੀ ਭੈਣ ਗੁਰਜਿੰਦਰ ਕੌਰ ਉਰਫ ਸੋਨੀ ਦਾ ਵਿਆਹ 8 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਕਾਲੋਨੀ ਦੇ ਵਸਨੀਕ ਜਸਵਿੰਦਰ ਸਿੰਘ ਨਾਲ ਹੋਇਆ ਸੀ। ਪਤੀ ਜਗਵਿੰਦਰ ਸਿੰਘ, ਸੱਸ ਸਲਵਿੰਦਰ ਕੌਰ ਤੇ ਮਾਸੀ-ਸੱਸ ਤੇਜਿੰਦਰ ਕੌਰ ਪਤਨੀ ਦਰਸ਼ਨ ਸਿੰਘ ਉਸ ਨੂੰ ਘੱਟ ਦਾਜ ਲਿਆਉਣ ਲਈ ਕੁੱਟ-ਮਾਰ ਕਰ ਕੇ ਤੰਗ-ਪਰੇਸ਼ਾਨ ਕਰਦੇ ਸਨ। ਦੁਖੀ ਹੋ ਕੇ ਬੀਤੇ ਦਿਨ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 
ਇਸ ਦੌਰਾਨ ਗੰਭੀਰ ਜ਼ਖਮੀ ਗੁਰਜਿੰਦਰ ਕੌਰ ਨੂੰ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਹ ਬੀਤੀ ਰਾਤ ਦਮ ਤੋੜ ਗਈ। ਪੁਲਸ ਨੇ ਪਤੀ ਜਗਵਿੰਦਰ ਸਿੰਘ, ਸੱਸ ਸਲਵਿੰਦਰ ਕੌਰ ਤੇ ਮਾਸੀ-ਸੱਸ ਤੇਜਿੰਦਰ ਕੌਰ ਖਿਲਾਫ ਧਾਰਾ 306, 498-ਏ, 406, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ। 


Related News