ਬ੍ਰਿਟੇਨ ''ਚ ਨਸ਼ਟ ਕੀਤੀਆਂ 195 ਫਾਈਲਾਂ ''ਚ ਭਾਰਤ-ਸ਼੍ਰੀਲੰਕਾ ਸੰਬੰਧੀ ਦਸਤਾਵੇਜ਼ ਸ਼ਾਮਲ

05/27/2018 12:40:10 PM

ਲੰਡਨ (ਭਾਸ਼ਾ)— ਯੂ.ਕੇ. ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫਤਰ (ਐੱਫ. ਸੀ. ਓ.) ਨੇ ਕਰੀਬ 195 ਫਾਈਲਾਂ ਨਸ਼ਟ ਕਰ ਦਿੱਤੀਆਂ ਹਨ। ਇਨ੍ਹਾਂ ਵਿਚ ਉਹ ਦਸਤਾਵੇਜ਼ ਵੀ ਸ਼ਾਮਲ ਹਨ ਜੋ 'ਲਿਬਰੇਸ਼ਨ ਟਾਈਗਰਸ ਆਫ ਤਾਮਿਲ ਇਲਮ (ਲਿੱਟੇ)' ਦੀ ਅਗਵਾਈ ਵਿਚ ਗ੍ਰਹਿ ਯੁੱਧ ਹੋਣ ਦੌਰਾਨ ਸ਼੍ਰੀਲੰਕਾ ਅਤੇ ਭਾਰਤ ਵਿਚਕਾਰ ਰਹੇ ਸੰਬੰਧਾਂ ਨਾਲ ਸੰਬੰਧਿਤ ਹਨ। ਦਫਤਰ ਦੇ ਇਸ ਕਦਮ ਨਾਲ ਪੁਰਾਲੇਖਪਾਲ (ਆਰਚੀਵਿਸਟ) ਅਤੇ ਸ਼ੋਧ ਕਰਤਾ ਚਿੰਤਾ ਵਿਚ ਹਨ। ਐੱਫ. ਸੀ. ਓ. ਦਾ ਕਹਿਣਾ ਹੈ ਕਿ ਫਾਈਲਾਂ ਨਸ਼ਟ ਕਰਨ ਦਾ ਕੋਈ ਵੀ ਫੈਸਲਾ ਉਕਤ ਦੇਸ਼ ਦੀ ਰਿਕਾਰਡ ਨੀਤੀ ਦੇ ਆਧਾਰ 'ਤੇ ਲਿਆ ਜਾਂਦਾ ਹੈ। ਪਰ ਮਾਹਰਾਂ ਦਾ ਮੰਨਣਾ ਹੈ ਕਿ ਫਾਈਲਾਂ ਦੇ ਨਸ਼ਟ ਹੋਣ ਦਾ ਮਤਲਬ ਹੈ ਕਿ ਇਤਿਹਾਸ ਦੇ ਕਿਸੇ ਮਹੱਤਵਪੂਰਣ ਦੌਰ ਦਾ ਕੋਈ ਰਿਕਾਰਡ ਨਹੀਂ ਰਹੇਗਾ। 
ਅਜਿਹਾ ਮੰਨਿਆ ਜਾਂਦਾ ਹੈ ਕਿ ਸਾਲ 1978 ਤੋਂ ਸਾਲ 1980 ਵਿਚਕਾਰ ਲਿੱਟੇ ਸੰਕਟ ਦੌਰਾਨ ਬ੍ਰਿਟੇਨ ਦੀ ਐੱਮ. ਆਈ. 5 ਅਤੇ ਖੁਫੀਆ ਹਵਾਈ ਸਰਵਿਸ (ਐੱਸ. ਏ. ਐੱਸ.) ਨੇ ਸ਼੍ਰੀਲੰਕਾ ਦੇ ਸੁਰੱਖਿਆ ਬਲਾਂ ਨੂੰ ਸਲਾਹ ਦਿੱਤੀ ਸੀ। ਪੱਤਰਕਾਰ ਅਤੇ ਸ਼ੋਧ ਕਰਤਾ ਫਿਲ ਮੀਲਰ ਨੇ 'ਫ੍ਰੀਡਮ ਆਫ ਇਨਫੋਰਮੇਸ਼ਨ ਰਿਕਵੇਸਟ' 'ਤੇ ਜਾਣਕਾਰੀ ਮੰਗੀ ਸੀ, ਜਿਸ ਮਗਰੋਂ ਪਤਾ ਚੱਲਿਆ ਕਿ ਇਹ ਫਾਈਲਾਂ ਗਾਇਬ ਹਨ। ਉਨ੍ਹਾਂ ਨੇ ਦੱਸਿਆ,''ਨਸ਼ਟ ਕੀਤੇ ਗਏ ਦਸਤਾਵੇਜ਼ਾਂ ਵਿਚੋਂ ਦੋ ਦਾ ਨਾਮ 'ਸ਼੍ਰੀਲੰਕਾ/ਇੰਡੀਆ ਰਿਲੇਸ਼ਨਸ' ਸਨ ਅਤੇ ਇਹ ਸਾਲ 1979 ਤੋਂ ਸਾਲ 1980 ਦੇ ਵਿਚਕਾਰ ਦੀਆਂ ਹਨ।'' ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਵਿਚ ਭਾਰਤ-ਸ਼੍ਰੀਲੰਕਾ ਸੰਬੰਧਾਂ ਦੀ ਜਾਣਕਾਰੀ ਹੈ। ਇਸ ਵਿਚ ਉਸ ਦੌਰਾਨ ਦੇ ਭਾਰਤ ਦੇ ਸ਼ਾਂਤੀ ਰੱਖਿਆ ਬਲਾਂ ਦੇ ਕੰਮ ਨਾਲ ਸੰਬੰਧਿਤ ਜਾਣਕਾਰੀ ਵੀ ਹੈ। 
ਤਾਮਿਲ ਇਨਫੌਰਮੇਸ਼ਨ ਸੈਂਟਰ ਦੇ ਬਾਨੀ ਵੈਰਾਮੁਤੂ ਵਰਦਕੁਮਾਰ ਨੇ ਕਿਹਾ,''ਰਾਸ਼ਟਰੀ ਪੁਰਾਲੇਖ ਦੇ ਜਨਤਕ ਸੁਰੱਖਿਆ ਤੋਂ ਇਤਿਹਾਸਿਕ ਰਿਕਾਰਡ ਹਟਾਉਣਾ ਜਾਂ ਉਨ੍ਹਾਂ ਨੂੰ ਨਸ਼ਟ ਕਰਾ ਇਕ ਗੈਰ ਕਾਨੂੰਨੀ ਕੰਮ ਹੈ ਅਤੇ ਇਸ ਨਾਲ ਸਾਨੂੰ ਦੁੱਖ ਪਹੁੰਚਿਆ ਹੈ।'' ਉਨ੍ਹਾਂ ਨੇ ਕਿਹਾ,''ਅਜਿਹਾ ਲੱਗਦਾ ਹੈ ਕਿ ਵਿਦੇਸ਼ ਦਫਤਰ ਦਾ ਇਹ ਕਦਮ ਸ਼੍ਰੀਲੰਕਾ ਦੇ ਸੁਰੱਖਿਆ ਬਲਾਂ ਨੂੰ ਸਲਾਹ ਦੇਣ ਵਿਚ ਐੱਸ. ਏ. ਐੱਸ. ਅਤੇ ਐੱਮ. ਆਈ. 5 ਦੀ ਭੂਮਿਕਾ ਲੁਕਾਉਣ ਲਈ ਉਠਾਇਆ ਗਿਆ ਹੈ। ਕਿਉਂਕਿ ਇਸ ਦਾ ਖੁਲਾਸਾ ਹੋਣ ਨਾਲ ਸਰਕਾਰ ਲਈ ਸ਼ਰਮਿੰਦਗੀ ਦੀ ਸਥਿਤੀ ਬਣ ਸਕਦੀ ਹੈ।''


Related News