ਆਪਣੀ ਹੀ ਸਰਕਾਰ ਖਿਲਾਫ ਧਰਨਾ ਦੇਣਗੇ MP ਰਵਿੰਦਰ ਕੁਸ਼ਵਾਹਾ ਅਤੇ ਸੁਰੇਂਦਰ ਸਿੰਘ

06/03/2018 12:53:04 PM

ਲਖਨਊ— ਭਾਜਪਾ ਸੰਸਦ ਰਵਿੰਦਰ ਕੁਸ਼ਵਾਹਾ ਅਤੇ ਵਿਧਾਇਕ ਸੁਰੇਂਦਰ ਸਿੰਘ ਨੇ ਵੱਖ-ਵੱਖ ਕਾਰਨਾਂ ਕਰਕੇ ਆਪਣੀ ਹੀ ਸਰਕਾਰ ਖਿਲਾਫ ਧਰਨਾ ਦੇਣ ਦਾ ਐਲਾਨ ਕੀਤਾ ਹੈ। ਸਲੇਮਪੁਰ ਤੋਂ ਸੰਸਦ ਕੁਸ਼ਵਾਹਾ ਨੇ ਆਪਣੇ ਸੰਸਦੀ ਖੇਤਰ ਦੇ ਬਿਲਥਰਾ ਰੋਡ ਅਤੇ ਸਲੇਮਪੁਰ 'ਚ ਕੁਝ ਟਰੇਨਾਂ ਦੇ ਠਹਿਰਾਅ ਦੀ ਮੰਗ ਨੂੰ ਲੈ ਕੇ ਅਗਲੇ ਮਹੀਨੇ ਸੰਭਾਵਿਤ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸੰਸਦ ਕੰਪਲੈਕਸ 'ਚ ਸਥਿਤ ਮਹਾਤਮਾ ਗਾਂਧੀ ਦੀ ਮੂਤਰੀ ਦੇ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕੁਸ਼ਵਾਹਾ ਨੇ ਸ਼ਨੀਵਾਰ ਦੀ ਰਾਤ ਗੱਲਬਾਤ 'ਚ ਕਿਹਾ ਕਿ ਜਨਤਾ ਦਾ ਦਬਾਅ ਹੈ ਕਿ ਉਨ੍ਹਾਂ ਦੇ ਸੰਸਦੀ ਖੇਤਰ ਦੇ ਬਿਲਥਰਾ ਰੋਡ ਅਤੇ ਸਲੇਮਪੁਰ ਰੇਲਵੇ ਸਟੇਸ਼ਨ 'ਤੇ ਅਨੇਕ ਟਰੇਨਾਂ ਦਾ ਠਹਿਰਾਅ ਹੋਣਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਹ ਇਸ ਸਿਲਸਿਲੇ 'ਚ ਰੇਲ ਮੰਤਰੀ ਪਿਊਸ਼ ਗੋਇਲ ਨੂੰ 8 ਵਾਰ ਪੱਤਰ ਲਿਖ ਚੁੱਕੇ ਹਨ। ਸੰਸਦ ਦੇ ਪਿਛਲੇ ਸੈਸ਼ਨ ਦੀ ਸਮਾਪਤੀ 'ਤੇ ਗੋਇਲ ਵੱਲੋਂ ਬੁਲਾਈ ਗਈ ਬੈਠਕ 'ਚ ਵੀ ਉਨ੍ਹਾਂ ਨੇ ਇਸ ਮਾਮਲੇ ਨੂੰ ਚੁੱਕਿਆ ਸੀ ਫਿਰ ਵੀ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਨੇ ਕਿਹਾ ਕਿ ਠਹਿਰਾਅ ਐਲਾਨ ਨਾ ਹੋਣ ਨਾਲ ਆਮ ਜਨਤਾ 'ਚ ਸਰਕਾਰ ਖਿਲਾਫ ਗੁੱਸਾ ਹੈ। ਇਸੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਸੰਸਦ ਦੇ ਅਗਲੇ ਮਾਨਸੂਨ ਸੈਸ਼ਨ 'ਚ ਗਾਂਧੀ ਦੀ ਮੂਰਤੀ ਦੇ ਸਾਹਮਣੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ।


Related News