ਐਕਟਿੰਗ ਤੋਂ ਦੂਰ ਹੋ ਕੇ ਪਹਿਲਾਂ ਨਾਲੋਂ ਬੇਹੱਦ ਕਮਜ਼ੋਰ ਦਿਖੇ ਧਰਮਿੰਦਰ, ਵੀਡੀਓ ''ਚ ਦਿਖਾਏ ਅੰਬ

06/02/2018 4:26:02 PM

ਮੁੰਬਈ(ਬਿਊਰੋ)— ਬੌਬੀ ਦਿਓਲ ਦੇ ਪਿਤਾ ਤੇ ਐਕਟਰ ਧਰਮਿੰਦਰ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਧਰਮਿੰਦਰ ਆਪਣੇ ਬਾਗ 'ਚ ਲੱਗੇ ਅੰਬ ਦਿਖਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਰ ਰਹੇ ਹਨ, ''ਇਹ ਮੇਰੇ ਬਾਗ ਦੇ ਅੰਬ ਹਨ। ਇਹ ਰੁੱਖ ਮੈਂ ਆਪਣੇ ਹੱਥਾਂ ਨਾਲ ਲਾਏ ਸਨ, ਹੁਣ ਰੁੱਖ ਨੂੰ ਫਲ ਲੱਗ ਗਿਆ ਹੈ। ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ?''

 

A post shared by Dharmendra Deol (@aapkadharam) on

ਵੀਡੀਓ 'ਚ ਉਨ੍ਹਾਂ ਨਾਲ ਇਕ ਹੋਰ ਸ਼ਖਸ ਨਜ਼ਰ ਆ ਰਿਹਾ ਹੈ, ਜੋ ਉਸ ਦੇ ਬਾਗ 'ਚ ਕੰਮ ਕਰਦਾ ਹੈ। ਹਾਲਾਂਕਿ ਧਰਮਿੰਦਰ ਉਸ ਨੂੰ ਆਪਣਾ ਬੇਟਾ ਕਹਿ ਰਹੇ ਹਨ। ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਧਰਮਿੰਦਰ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਕਮਜ਼ੋਰ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਸਰੀਰ ਪਹਿਲਾਂ ਨਾਲੋਂ ਕਾਫੀ ਘੱਟ ਗਿਆ ਹੈ।
PunjabKesari
ਸਲਮਾਨ ਖਾਨ ਤੇ ਬੌਬੀ ਦਿਓਲ ਨਾਲ ਦਿਖੇ ਧਰਮਿੰਦਰ
ਧਰਮਿੰਦਰ ਦਾ ਵੀਡੀਓ ਵਾਇਰਲ ਹੋਣ ਦੇ ਨਾਲ-ਨਾਲ ਉਨ੍ਹਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਸਲਮਾਨ ਖਾਨ ਤੇ ਬੌਬੀ ਦਿਓਲ ਨਾਲ ਨਜ਼ਰ ਆ ਰਹੇ ਹਨ।
PunjabKesari
ਦੱਸ ਦੇਈਏ ਕਿ ਬੌਬੀ ਦਿਓਲ ਦੇ ਕਰੀਅਰ ਨੂੰ ਸੰਵਾਰਨ ਲਈ ਸਲਮਾਨ ਖਾਨ ਨੇ ਉਸ ਨੂੰ 'ਰੇਸ 3' 'ਚ ਕੰਮ ਦਿਵਾਇਆ ਹੈ। ਇਹ ਫਿਲਮ ਈਦ ਦੇ ਖਾਸ ਮੌਕੇ 'ਤੇ 15 ਜੂਨ ਨੂੰ ਰਿਲੀਜ਼ ਹੋ ਰਹੀ ਹੈ।
PunjabKesari

PunjabKesari

PunjabKesari

PunjabKesari


Related News