ਚੰਡੀਗੜ੍ਹ :  ਸਾਬਕਾ ਸਿੱਖਿਆ ਮੰਤਰੀ ਦੇ ਘਰ ਜ਼ਬਰਨ ਦਾਖਲ ਹੋਣ ਵਾਲਿਆਂ ਨੂੰ ਮਿਲੀ ਜ਼ਮਾਨਤ

Wednesday, May 02, 2018 - 08:30 AM (IST)

ਚੰਡੀਗੜ੍ਹ (ਸੰਦੀਪ) : ਮੰਗਾਂ ਨੂੰ ਲੈ ਕੇ ਸੈਕਟਰ-39 'ਚ ਰਹਿਣ ਵਾਲੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਦੇ ਘਰ ਪ੍ਰਦਰਸ਼ਨ ਕਰਦੇ ਹੋਏ ਈ. ਟੀ. ਟੀ. ਧਾਰਕ ਬੇਰੋਜ਼ਗਾਰ ਜ਼ਬਰਨ ਦਾਖਲ ਹੋ ਗਏ। ਦੋਸ਼ੀ ਬਣਾਏ ਗਏ ਇਨ੍ਹਾਂ ਸਾਰੇ 33 ਬੇਰੋਜ਼ਗਾਰਾਂ ਨੇ ਮੰਗਲਵਾਰ ਨੂੰ ਜ਼ਿਲਾ ਅਦਾਲਤ 'ਚ ਪੇਸ਼ ਹੋ ਕੇ ਨਿਯਮਿਤ ਜ਼ਮਾਨਤ ਲੈ ਲਈ। ਸਾਰਿਆਂ ਨੂੰ 25-25 ਹਜ਼ਾਰ ਰੁਪਏ ਦੇ ਬੇਲ ਬਾਂਡ 'ਤੇ ਅਦਾਲਤ ਨੇ ਜ਼ਮਾਨਤ ਦੇਣ ਦੇ ਹੁਕਮ ਦਿੱਤੇ। ਜਾਣਕਾਰੀ ਮੁਤਾਬਕ ਪਿਛਲੇ ਸਾਲ ਸੈਕਟਰ-39 ਥਾਣਾ ਪੁਲਸ ਨੇ ਸਾਰੇ 33 ਬੇਰੋਜ਼ਗਾਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਥਾਣਾ ਪੁਲਸ ਵਲੋਂ ਦਰਜ ਕੀਤੇ ਗਏ ਕੇਸ ਦੇ ਮੁਤਾਬਕ ਪਿਛਲੇ ਸਾਲ ਇਕ ਜਨਵਰੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਕਈ ਈ. ਟੀ. ਟੀ. ਡਿਗਰੀ ਧਾਰਕ ਬੇਰੋਜ਼ਗਾਰਾਂ ਨੇ ਉਸ ਸਮੇਂ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ ਸਨ। ਇਸ ਦੌਰਾਨ ਪ੍ਰਦਰਸ਼ਨ 'ਚ ਸ਼ਾਮਲ 33 ਬੇਰੋਜ਼ਗਾਰ ਪ੍ਰਦਰਸ਼ਨਕਾਰੀ ਸੁਰੱਖਿਆ ਕਰਮੀਆਂ ਨੂੰ ਧੱਕੇ ਦੇ ਕੇ ਜ਼ਬਰਨ ਸਿੱਖਿਆ ਮੰਤਰੀ ਦੇ ਘਰ ਦਾਖਲ ਹੋ ਗਏ। ਉਨ੍ਹਾਂ ਨੇ ਇਸ ਗੱਲ ਦਾ ਪਤਾ ਲੱਗਣ 'ਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ 33 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ।


Related News