ਕਿਊਬਾ ''ਚ ਹਾਦਸਾਗ੍ਰਸਤ ਜਹਾਜ਼ ਦਾ ਉਡਾਣ ਡਾਟਾ ਰਿਕਾਰਡ ਮਿਲਿਆ

05/25/2018 8:43:41 AM

ਹਵਾਨਾ— ਕਿਊਬਾ ਦੇ ਤਲਾਸ਼ੀ ਦਲਾਂ ਨੇ ਬੀਤੇ ਸ਼ੁੱਕਰਵਾਰ ਨੂੰ ਹਾਦਸਾਗ੍ਰਸਤ ਹੋਏ ਜਹਾਜ਼ ਦਾ ਉਡਾਣ ਡਾਟਾ ਰਿਕਾਰਡ ਪ੍ਰਾਪਤ ਕਰ ਲਿਆ ਹੈ। ਕਿਊਬਾ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਕੱਲ ਸ਼ਾਮ ਨੂੰ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਜਹਾਜ਼ ਦਾ ਕਾਕਪਿਟ ਵੋਇਸ ਰਿਕਾਰਡ ਪਹਿਲਾਂ ਹੀ ਮਿੱਲ ਚੁੱਕਾ ਹੈ। ਇਨ੍ਹਾਂ ਦੋਵਾਂ ਨੂੰ 'ਬਲੈਕ ਬਾਕਸ' ਕਿਹਾ ਜਾਂਦਾ ਹੈ ਅਤੇ ਇਹ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਮਹੱਤਵਪੂਰਨ ਹੁੰਦੇ ਹਨ। ਜ਼ਿਕਰਯੋਗ ਹੈ ਕਿ ਕਿਊਬਾ ਦੀ ਰਾਜਧਾਨੀ ਹਵਾਨਾ ਦੇ ਹੋਜੇ ਮਾਰਟੀ ਹਵਾਈਅੱਡੇ ਨੇੜੇ ਬੀਤੇ ਸ਼ੁਕਰਵਾਰ ਨੂੰ ਜਹਾਜ਼ ਹਾਦਸੇ ਵਿਚ 113 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੇ ਕਾਰਨਾਂ ਦੇ ਬਾਰੇ ਵਿਚ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।


Related News