ਕਾਉਣੀ ਕ੍ਰਿਕਟ ਅਕੈਡਮੀ ਵਿਖੇ ਪਹੁੰਚਣ ਤੇ ਖਿਡਾਰੀ ਗੁਰਪਿਆਰ ਸਿੰਘ ਦਾ ਹੋਇਆ ਨਿੱਘਾ ਸਵਾਗਤ

Tuesday, May 08, 2018 - 11:34 AM (IST)

ਕਾਉਣੀ ਕ੍ਰਿਕਟ ਅਕੈਡਮੀ ਵਿਖੇ ਪਹੁੰਚਣ ਤੇ ਖਿਡਾਰੀ ਗੁਰਪਿਆਰ ਸਿੰਘ ਦਾ ਹੋਇਆ ਨਿੱਘਾ ਸਵਾਗਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)—ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵਲੋਂ ਪੰਜਾਬ ਸਟੇਟ ਇੰਟਰ ਡਿਸਟ੍ਰਕ ਅੰਡਰ-16 ਟੂਰਨਾਂਮੈਂਟ ਫਾਰ ਐਮ. ਐਲ ਮਾਰਕਨ ਟਰਾਫੀ 2018-19 'ਚ ਪਿੰਡ ਕਾਉਣੀ ਦੇ ਜ਼ੋਨ ਏ ਵੱਲੋਂ ਪੰਜਾਬ ਦੇ ਸੈਮੀਫਾਈਨਲ ਤੱਕ ਖੇਡ ਕੇ ਆਏ ਖਿਡਾਰੀ ਗੁਰਪਿਆਰ ਸਿੰਘ ਦਾ ਕਾਉਣੀ ਕ੍ਰਿਕਟ ਅਕੈਡਮੀ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਜ਼ੋਨ ਏ ਵਿਚ ਅੱਠ ਜ਼ਿਲ•ੇ ਆਉਂਦੇ ਹਨ ਤੇ ਗੁਰਪਿਆਰ ਸਿੰਘ ਦੀ ਚੌਣ ਜ਼ੋਨ ਏ ਦੇ 15 ਖਿਡਾਰੀਆਂ 'ਚ ਹੋਈ। ਗੁਰਪਿਆਰ ਸਿੰਘ ਸੰਤ ਬਾਬਾ ਗੁਰਮੁੱਖ ਸਿੰਘ ਇੰਟਰਨੈਸ਼ਨਲ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਚ ਦਸਵੀਂ ਕਲਾਸ ਦਾ ਵਿਦਿਆਰਥੀ ਹੈ। ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਗੁਰਪਿਆਰ ਸਿੰਘ ਪੁੱਤਰ ਹਰਭਗਵਾਨ ਸਿੰਘ ਮਾਤਾ ਰਮਨਦੀਪ ਕੌਰ ਨਿਵਾਸੀ ਕਾਉਣੀ ਨੂੰ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ।


Related News