ਸੀ.ਆਈ.ਐੱਸ.ਐੱਫ. ਕਰਮਚਾਰੀਆਂ ਨੇ ਮੈਟਰੋ ਸਟੇਸ਼ਨ ਪ੍ਰਬੰਧਕ ਨਾਲ ਕੀਤੀ ਕੁੱਟਮਾਰ

Friday, Jun 01, 2018 - 01:11 AM (IST)

ਸੀ.ਆਈ.ਐੱਸ.ਐੱਫ. ਕਰਮਚਾਰੀਆਂ ਨੇ ਮੈਟਰੋ ਸਟੇਸ਼ਨ ਪ੍ਰਬੰਧਕ ਨਾਲ ਕੀਤੀ ਕੁੱਟਮਾਰ

ਨਵੀਂ ਦਿੱਲੀ— ਦਵਾਰਕਾ ਸੈਕਟਰ 21 ਮੈਟਰੋ ਸਟੇਸ਼ਨ 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਕੁਝ ਕਰਮਚਾਰੀਆਂ ਨੇ ਮਾਮੂਲੀ ਬਹਿਸ ਤੋਂ ਬਾਅਦ ਸਟੇਸ਼ਨ ਪ੍ਰਬੰਧਕ ਦੀ ਕਥਿਤ ਤੌਰ 'ਤੇ ਪਿਟਾਈ ਕਰ ਦਿੱਤੀ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਇਸ ਘਟਨਾ ਕਾਰਨ ਰਾਤ 9 ਵਜੇ ਤੋਂ ਬਾਅਦ ਦਵਾਰਕਾ ਸੈਕਟਰ-21 ਤੇ ਜਨਕਪੁਰੀ ਸਟੇਸ਼ਨਾਂ ਵਿਚਾਲੇ ਸੇਵਾ ਕੁਝ ਦੇਰ ਲਈ ਪ੍ਰਭਾਵਿਕ ਰਹੀ। ਰਾਤ ਕਰੀਬ 9:45 ਵਜੇ ਮੁੜ ਬਹਾਲ ਹੋ ਗਈ। ਸੀ.ਆਈ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਇਸ ਕਥਿਤ ਘਟਨਾ ਨੂੰ ਲੈ ਕੇ ਜਾਂਚ  ਦੇ ਆਦੇਸ਼ ਦਿੱਤੇ ਗਏ ਹਨ। ਸੀ.ਆਈ.ਐੱਸ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਦੋਸਤਾਨਾਂ ਤਰੀਕੇ ਨਾਲ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਣਗੇ।


Related News