ਚੀਨ ਨੇ UN ''ਚ ਦੇਸ਼ਾਂ ਨੂੰ ਆਪਣੇ ਪੁਲਾੜ ਸਟੇਸ਼ਨ ਦਾ ਇਸਤੇਮਾਤ ਕਰਨ ਲਈ ਦਿੱਤਾ ਸੱਦਾ

Friday, Jun 01, 2018 - 12:17 AM (IST)

ਚੀਨ ਨੇ UN ''ਚ ਦੇਸ਼ਾਂ ਨੂੰ ਆਪਣੇ ਪੁਲਾੜ ਸਟੇਸ਼ਨ ਦਾ ਇਸਤੇਮਾਤ ਕਰਨ ਲਈ ਦਿੱਤਾ ਸੱਦਾ

ਬੀਜ਼ਿੰਗ — ਚੀਨ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਸਾਰੇ ਮੈਂਬਰੀ ਦੇਸ਼ਾਂ ਨੂੰ ਭਵਿੱਖ 'ਚ ਬਣਾਉਣ ਵਾਲੇ ਪੁਲਾੜ ਸਟੇਸ਼ਨ ਦੇ ਸੰਯੁਕਤ ਰੂਪ ਨਾਲ ਇਸਤੇਮਾਲ ਕਰਨ ਦਾ ਸੱਦਾ ਦਿੱਤਾ ਹੈ। ਚਾਈਨਾ ਸਪੇਸ ਸਟੇਸ਼ਨ (ਸੀ. ਐੱਸ. ਐੱਸ.) ਦਾ ਨਿਰਮਾਣ 2019 'ਚ ਸ਼ੁਰੂ ਹੋਵੇਗਾ ਅਤੇ 2022 ਤੱਕ ਇਸ ਦੇ ਤਿਆਰ ਹੋਣ ਦੀ ਸੰਭਾਵਨਾ ਹੈ।
ਇਸ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਦੇ ਵਿਕਲਪ ਦੇ ਤੌਰ 'ਤੇ ਬਣਾਇਆ ਜਾ ਰਿਹਾ ਹੈ। ਆਈ. ਐੱਸ. ਐੱਸ. ਅਮਰੀਕੀ ਅਤੇ ਰੂਸੀ ਸਮੇਤ 5 ਪੁਲਾੜ ਏਜੰਸੀਆਂ ਦੀ ਸਾਂਝੀ ਪਰਿਯੋਜਨਾ ਹੈ। ਚੀਨ ਦੀ ਸਥਾਨਕ ਅਖਬਾਰ ਮੁਤਾਬਕ ਚੀਨ ਦੇ ਪੁਲਾੜ ਸਟੇਸ਼ਨ ਦੇ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਹ ਦੁਨੀਆ ਦਾ ਪਹਿਲਾ ਪੁਲਾੜ ਸਟੇਸ਼ਨ ਹੋਵੇਗਾ, ਜਿਹੜਾ ਯੂ. ਐੱਨ. ਦੇ ਸਾਰੇ ਮੈਂਬਰੀ ਦੇਸ਼ਾਂ ਦੇ ਸਹਿਯੋਗ ਲਈ ਖੁਲਿਆ ਰਹੇਗਾ।
ਯੂ. ਐੱਨ. ਅਤੇ ਵਿਆਨਾ ਸਥਿਤ ਅੰਤਰਰਾਸ਼ਟਰੀ ਸੰਗਠਨਾਂ 'ਚ ਚੀਨ ਦੇ ਰਾਜਦੂਤ ਸ਼ੀ ਝੌਂਗਜੁਨ ਨੇ ਕਿਹਾ ਕਿ ਸਾਰੇ ਦੇਸ਼ਾਂ, ਭਾਂਵੇਂ ਉਹ ਛੋਟੇ ਅਤੇ ਘਟ ਵਿਕਸਤ ਹੋਣ, ਉਨ੍ਹਾਂ ਨੂੰ ਸੀ. ਐੱਸ. ਐੱਸ. 'ਚ ਚੀਨ ਦੇ ਨਾਲ ਸਹਿਯੋਗ ਕਰਨ ਦਾ ਸੱਦਾ ਹੈ।
ਯੂ. ਐੱਨ. ਆਫਿਸ ਫਾਰ ਆਓਟਰ ਸਪੇਸ ਅਫੇਅਰਸ ਦੀ ਨਿਦੇਸ਼ਕ ਸਿਮੋਨੇਟਾ ਡੀ ਪਿੱਪੋ ਨੇ ਕਿਹਾ ਕਿ ਚੀਨ ਦਾ ਪੁਲਾੜ ਸਟੇਸ਼ਨ ਸ਼ੁਰੂ ਹੋਣ ਨਾਲ ਬ੍ਰਹਮਾ ਪੁਲਾੜ ਦੇ ਸ਼ਾਂਤੀਪੂਰਣ ਇਸਤੇਮਾਲ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਸ਼ੁਰੂਆਤ ਹੋਵੇਗੀ। ਪੂਰੀ ਦੁਨੀਆ ਨੂੰ ਵਿਗਿਆਨਕ ਕਾਰਜਾਂ ਲਈ ਸੀ. ਐੱਸ. ਐੱਸ. ਦੇ ਇਸਤੇਮਾਲ ਦੀ ਇਜਾਜ਼ਤ ਹੋਵੇਗੀ। ਰਿਪੋਰਟ ਮੁਤਾਬਕ ਚੀਨ ਦਾ ਸੱਦਾ ਬ੍ਰਹਮਾ ਪੁਲਾੜ 'ਚ ਪ੍ਰਤੀਯੋਗਤਾ ਅਤੇ ਟਕਰਾਅ ਦੇ ਸ਼ੱਕ ਉਲਟ ਇਕ ਮਜ਼ਬੂਤ ਸੰਦੇਸ਼ ਹੈ।


Related News