ਬੱਚਿਆਂ ਨੂੰ ਖਾਣਾ ਖਾਂਦੇ ਸਮੇਂ ਜ਼ਰੂਰ ਸਿਖਾਓ ਇਹ ਟੇਬਲ ਮੈਨਰਸ

05/15/2018 2:35:13 PM

ਨਵੀਂ ਦਿੱਲੀ— ਬੱਚੇ ਦੀ ਪਹਿਲੀ ਪਾਠਸ਼ਾਲਾ ਉਸ ਦਾ ਘਰ ਹੁੰਦਾ ਹੈ ਅਤੇ ਪਹਿਲੀ ਟੀਚਰ ਉਸ ਦੀ ਮਾਂ। ਬੱਚੇ ਜ਼ਰਾ ਜਿਹੀ ਵੀ ਗਲਤੀ ਕਰੇ ਤਾਂ ਸਭ ਤੋਂ ਪਹਿਲਾਂ ਇਹੀ ਗੱਲ ਸੁਣਨ ਨੂੰ ਮਿਲਦੀ ਹੈ ਕਿ ਬੱਚੇ ਨੂੰ ਘਰ 'ਚ ਕੁਝ ਨਹੀਂ ਸਿਖਾਇਆ ਗਿਆ। ਪੜ੍ਹਾਈ ਦੇ ਨਾਲ-ਨਾਲ ਕੁਝ ਬੁਨਿਆਦੀ ਚੀਜ਼ਾਂ ਸਿਖਾਉਣਾ ਵੀ ਬੱਚਿਆਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ 'ਚੋਂ ਇਕ ਹੈ ਟੇਬਲ ਮੈਨਰਸ ਮਤਲੱਬ ਦੂਜਿਆਂ ਨਾਲ ਬੈਠ ਕੇ ਕਿਸ ਤਰ੍ਹਾਂ ਖਾਣਾ ਖਾਣਾ ਚਾਹੀਦਾ ਹੈ ਕਿਹੋ ਜਿਹਾ ਵਿਵਹਾਰ ਕਰਨਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦੇ ਨਾਲ-ਨਾਲ ਤੁਹਾਡੇ ਸਖਸ਼ੀਅਤ ਦੀ ਵੀ ਪਹਿਚਾਨ ਹੁੰਦੀ ਹੈ।
1. ਬੈਠ ਕੇ ਖਾਣ ਦੀ ਆਦਤ
ਛੋਟੇ ਬੱਚਿਆਂ ਲਈ ਇਕ ਥਾਂ 'ਤੇ ਬੈਠਣਾ ਬਹੁਤ ਮੁਸ਼ਕਿਲ ਹੁੰਦਾ ਹੈ। ਡਾਈਨਿੰਗ ਟੇਬਲ 'ਤੇ ਖਾਣਾ ਖਾਣ ਲਈ ਬੱਚਿਆਂ ਨੂੰ ਨਾਲ ਬਿਠਾ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਦੀ ਕੁਰਸੀ ਆਰਾਮਦਾਈ ਹੋਵੇ। ਕੁਰਸੀ ਦੀ ਉਂਚਾਈ ਬੱਚੇ ਦੀ ਹਾਈਟ ਦੇ ਮੁਤਾਬਕ ਹੋਵੇ ਜਿਸ ਨਾਲ ਉਹ ਆਰਾਮ ਨਾਲ ਬੈਠ ਸਕੇਗਾ।
2. ਸਹੀ ਤਰੀਕਿਆਂ ਨਾਲ ਖਿਲਾਓ ਖਾਣਾ
ਤੁਸੀਂ ਮਹਿਮਾਨ ਦੇ ਨਾਲ ਬੈਠ ਕੇ ਖਾਣਾ ਖਾ ਰਹੇ ਹੋ ਤਾਂ ਬੱਚਿਆਂ ਨੂੰ ਨਜ਼ਰਅੰਦਾਜ਼ ਨਾ ਕਰੋ। ਬੱਚਿਆਂ ਨੂੰ ਬਿਨਾ ਆਵਾਜ਼ ਕੀਤੇ ਖਾਣਾ ਖਾਣਾ ਸਿਖਾਓ। ਜ਼ਿਆਦਾ ਮੂੰਹ ਭਰ ਕੇ ਖਾਣਾ ਨਾ ਖਿਲਾਓ। ਨਿਵਾਲਾ ਉਂਨਾ ਹੀ ਦਿਓ ਜਿੰਨਾ ਉਹ ਆਰਾਮ ਨਾਲ ਖਾ ਸਕੇ। ਇਸ ਤੋਂ ਇਲਾਵਾ ਪਲੇਟ 'ਤੇ ਵੀ ਭਰ ਕੇ ਖਾਣਾ ਨਾ ਪਾਓ। ਦੁਬਾਰਾ ਜ਼ਰੂਰਤ ਪੈਣ 'ਤੇ ਖਾਣਾ ਦੁਬਾਰਾ ਸਰਵ ਕਰੋ।
3. ਭਾਂਡਿਆਂ ਦੀ ਸਹੀ ਵਰਤੋ
ਡਾਈਨਿੰਗ ਟੇਬਲ 'ਤੇ ਬੈਠ ਕੇ ਬੱਚਿਆਂ ਨੂੰ ਇਸ ਗੱਲ ਦੀ ਜਾਣਕਾਰੀ ਜ਼ਰੂਰ ਦਿਓ ਕਿ ਕਿਹੜੇ ਭਾਂਡਿਆਂ ਦੀ ਵਰਤੋਂ ਕਿਸ ਤਰੀਕਿਆਂ ਨਾਲ ਕਰਨੀ ਹੈ। ਵੱਡੇ ਚੱਮਚ ਦੀ ਵਰਤੋਂ ਸੂਪ ਅਤੇ ਛੋਟੇ ਚੱਮਚ ਦੀ ਵਰਤੋਂ ਗ੍ਰੇਵੀ ਵਾਲੀ ਸਬਜ਼ੀ ਲਈ ਹੀ ਕੀਤੀ ਜਾਂਦੀ ਹੈ।
4. ਖਾਣਾ ਖਾਣ ਦੇ ਬਾਅਦ ਭਾਂਡੇ ਸਿੰਕ 'ਚ ਰੱਖਣਾ
ਬੱਚਿਆਂ ਨੂੰ ਸ਼ੁਰੂ ਤੋਂ ਹੀ ਆਦਤ ਪਾਓ ਕਿ ਘਰ ਆਪਣਾ ਹੋਵੇ ਜਾਂ ਕਿਸੇ ਹੋਰ ਦਾ ਖਾਣਾ ਖਤਮ ਹੋ ਜਾਣ ਕੇ ਬਾਅਦ ਹਮੇਸ਼ਾ ਪਲੇਟ ਨੂੰ ਸਿੰਕ 'ਚ ਰੱਖੋ।
5. ਤਾਰੀਫ ਵੀ ਕਰੋ
ਆਪਣੇ ਬੱਚਿਆਂ 'ਚ ਇਸ ਗੱਲ ਦੀ ਆਦਤ ਵੀ ਪਾਓ ਕਿ ਖਾਣੇ ਦੇ ਬਾਅਦ ਖਾਣਾ ਬਣਾਉਣ ਵਾਲੇ ਦੀ ਤਾਰੀਫ ਵੀ ਕਰੋ।

 


Related News