ਦਰੱਖਤਾਂ ਦੀ ਸੰਭਾਲ ਲਈ ਬਣਾਏ ਸੀਮੈਂਟ ਦੇ ਗਮਲੇ ਬਣ ਰਹੇ ਹਨ ਹਾਦਸਿਆਂ ਦਾ ਕਾਰਨ
Monday, May 14, 2018 - 10:12 AM (IST)

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ ਨੂੰ ਸੁੰਦਰ ਬਣਾਉਣ ਲਈ ਕੁਝ ਸਮਾਂ ਪਹਿਲਾਂ ਡਿਪਟੀ ਕਮਿਸ਼ਨਰ ਡੀ.ਪੀ.ਐਸ. ਖਰਬੰਦਾ ਵੱਲੋਂ ਰੋਡ ਦੇ ਡੀਵਾਈਡਰ 'ਤੇ ਵੱਡੇ ਵੱਡੇ ਕੀਮਤੀ ਦਰੱਖਤ ਲਗਵਾਏ ਗਏ ਸਨ, ਜਿਨ੍ਹਾਂ ਦੀ ਸੁਰੱਖਿਆ ਲਈ ਸੀਮਿੰਟ ਦੀ ਚਾਰਦਿਵਾਰੀ ਵਾਲੇ ਗਮਲੇ ਬਣਾਏ ਗਏ ਸਨ ਤੇ ਉਨ੍ਹਾਂ ਵਿਚੋਂ ਬਹੁਤ ਸਾਰੇ ਦਰੱਖਤ ਖਤਮ ਹੋ ਗਏ ਹਨ।
ਹੁਣ ਉਨ੍ਹਾਂ ਵੱਡੇ ਵੱਡੇ ਗਮਲਿਆ ਦੀਆਂ ਦੀਵਾਰਾ 'ਤੇ ਵੱਖ ਵੱਖ ਕੰਪਨੀਆਂ ਤੇ ਸੰਸਥਾਵਾਂ ਵੱਲੋਂ ਆਪਣੇ ਆਪਣੇ ਪੋਸਟਰ ਤੇ ਫਲੈਕਸ ਲਗਾ ਕੇ ਆਪਣੀ ਮਸ਼ਹੂਰੀ ਕਰ ਰਹੇ ਹਨ। ਪਰ ਅੱਜ ਇਹ ਗਮਲੇ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਕਿਉਂਕਿ ਡੀਵਾਈਡਰ 'ਤੇ ਦਿੱਤੇ ਕੱਟ ਵਾਲੇ ਰਸਤੇ ਤੋਂ ਜਦ ਕੋਈ ਵਾਹਨ ਚਾਲਕ ਆਪਣਾ ਰਸਤਾ ਬਦਲਦ ਹਨ ਤਾਂ ਇਨ੍ਹਾਂ ਵੱਡੇ ਗਮਲਿਆਂ ਦੇ ਕਾਰਨ ਸਾਹਮਣੇ ਤੋਂ ਕੁਝ ਦਿਖਾਈ ਨਹੀ ਦਿੰਦਾ, ਜਿਸ ਕਾਰਨ ਲੋਕ ਹਾਦਸਾਗ੍ਰਸਤ ਹੋ ਜਾਂਦੇ ਹਨ।
ਕੀ ਕਹਿੰਦੇ ਹਨ ਪ੍ਰੋਫੈਸਰ ਆਨੰਦ ਅਤੇ ਅਸ਼ਵਨੀ ਝਾਂਜੀ
ਇਸ ਸਬੰਧੀ ਪ੍ਰੋਫੈਸਰ ਐਸ.ਪੀ. ਆਨੰਦ ਐਨ.ਜੀ.ਓ. ਅਤੇ ਅਸ਼ਵਨੀ ਝਾਜੀ ਦਾ ਮੰਨਣਾ ਹੈ ਕਿ ਇੰਜੀਨੀਅਰਾਂ ਵੱਲੋਂ ਇਨ੍ਹਾਂ ਗਮਲਿਆਂ ਨੂੰ ਛੋਟਾ ਅਤੇ ਗੋਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕੁਝ ਵੀ ਦੇਖਣ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਅਤੇ ਲੋਕ ਹਾਦਸਿਆਂ ਤੋਂ ਬਚ ਸਕਨ। ਉਨ੍ਹਾਂ ਕਿਹਾ ਕਿ ਸੜਕ ਦੇ ਡੀਵਾਈਡਰ 'ਤੇ ਲਗਾਏ ਗਏ ਦਰੱਖਤਾਂ ਦੀ ਸੰਭਾਲ ਕੀਤੀ ਜਾਵੇ ਅਤੇ ਡੀਵਾਈਡਰ ਨੂੰ ਹੋਰ ਸੁੰਦਰ ਬਣਾਇਆ ਜਾਵੇ।