ਕਾਰ ਦਾ ਸਤੁੰਲਨ ਵਿਗੜਨ ਕਾਰਨ ਇਕ ਨੌਜਵਾਨ ਦੀ ਮੌਤ, 2 ਜ਼ਖਮੀ

Friday, May 18, 2018 - 01:08 AM (IST)

ਕਾਰ ਦਾ ਸਤੁੰਲਨ ਵਿਗੜਨ ਕਾਰਨ ਇਕ ਨੌਜਵਾਨ ਦੀ ਮੌਤ, 2 ਜ਼ਖਮੀ

ਤਲਵੰਡੀ ਸਾਬੋ,(ਮੁਨੀਸ਼)—ਇਥੋਂ ਦੇ ਸਥਾਨਕ ਮੌੜ ਰੋਡ 'ਤੇ ਵੀਰਵਾਰ ਦੇਰ ਸ਼ਾਮ ਇਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਦੋ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮੌੜ ਮੰਡੀ ਤੋਂ ਤਿੰਨ ਨੌਜਵਾਨ ਆਪਣੀ ਕਾਰ 'ਚ ਤਲਵੰਡੀ ਸਾਬੋ ਵੱਲ ਆ ਰਹੇ ਸਨ ਤਾਂ ਸੇਖਪੂਰਾ ਪਿੰਡ ਲੰਘਦੇ ਹੀ ਕਾਰ ਦਾ ਸੰਤੁਲਨ ਅਚਾਨਕ ਵਿਗੜ ਗਿਆ, ਜਿਸ ਕਾਰਨ ਕਾਰ ਇਕ ਦਰੱਖਤ ਨਾਲ ਜਾ ਟਕਰਾਅ ਗਈ। ਇਸ ਦੌਰਾਨ ਕਾਰ 'ਚ ਬੈਠੇ ਤਿੰਨੇ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ 108 ਰਾਹੀਂ ਆਸ-ਪਾਸ ਦੇ ਲੋਕਾਂ ਨੇ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਇਕ ਜ਼ਖਮੀ ਨੌਜਵਾਨ ਪ੍ਰਿੰਸ ਗੋਇਲ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਦੋ ਗੰਭੀਰ ਜ਼ਖਮੀ ਨੌਜਵਾਨ ਜਸ਼ਨ ਅਤੇ ਆਸੀਮ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ ਹੈ।


Related News