ਕਾਰ ਅਤੇ ਡੰਪਰ ਦੀ ਟੱਕਰ ''ਚ 3 ਦੋਸਤਾਂ ਦੀ ਮੌਤ

05/22/2018 3:29:42 PM

ਸੋਨੀਪਤ— ਸੋਨੀਪਤ 'ਚ ਨੈਸ਼ਨਲ ਹਾਈਵੇਅ ਮੌਤ ਦਾ ਹਾਈਵੇਅ ਸਾਬਤ ਹੋ ਰਿਹਾ ਹੈ। ਹਾਈਵੇਅ 'ਤੇ ਜਗ੍ਹਾ-ਜਗ੍ਹਾ ਬਣੇ ਗੈਰ ਕਾਨੂੰਨੀ ਮੋੜ ਜਾਣ ਦੇ ਦੁਸ਼ਮਣ ਬਣੇ ਹੋਏ ਹਨ। ਇਨ੍ਹਾਂ ਮੋੜਾਂ ਦੇ ਚੱਲਦੇ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਹਨ ਪਰ ਹਾਈਵੇਅ ਅਥਾਰਿਟੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ। ਗੈਰ ਕਾਨੂੰਨੀ ਮੋੜ ਕਾਰਨ ਨੈਸ਼ਨਲ ਹਾਈਵੇਅ 'ਤੇ ਇਕ ਭਿਆਨਕ ਹਾਦਸਾ ਹੋ ਗਿਆ, ਜਿਸ 'ਚ 3 ਦੋਸਤਾਂ ਦੀ ਮੌਤ ਹੋ ਗਈ।
ਮੰਗਲਵਾਰ ਦੁਪਹਿਰ ਕਾਰ ਸਵਾਰ 3 ਦੋਸਤ ਨਵੀਂ ਕਾਰ 'ਚ ਸਵਾਰ ਹੋ ਕੇ ਪਾਨੀਪਤ ਤੋਂ ਦਿੱਲੀ ਵੱਲ ਜਾ ਰਹੇ ਸਨ ਪਰ ਜਦੋਂ ਇਹ ਸ਼ੀਸ਼ ਮਹਿਲ ਨੇੜੇ ਪੁੱਜੇ ਤਾਂ ਇੱਥੇ ਬਣੇ ਗੈਰ ਕਾਨੂੰਨੀ ਮੋੜ ਤੋਂ ਅਚਾਨਕ ਡੰਪਰ ਆ ਗਿਆ, ਜਿਸ ਦੇ ਚੱਲਦੇ ਕਾਰ ਡੰਪਰ ਨਾਲ ਟਕਰਾ ਗਈ। ਮੌਕੇ 'ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਲੋਕਾਂ ਨੇ ਪੁਲਸ ਨੂੰ ਫੋਨ ਕੀਤਾ। ਪੁਲਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸੋਨੀਪਤ ਦੇ ਹਸਪਤਾਲ ਪਹੁੰਚਾਇਆ ਪਰ ਵਿਚਕਾਰ ਰਸਤੇ 'ਚ ਦੋ ਵਿਅਕਤੀਆਂ ਨੇ ਦਮ ਤੌੜ ਦਿੱਤਾ ਜਦਕਿ ਤੀਜੇ ਨੇ ਇਲਾਜ ਦੌਰਾਨ ਦਮ ਤੌੜ ਦਿੱਤਾ। ਮਰਨ ਵਾਲਿਆਂ ਦੀ ਪਛਾਣ ਮੋਨੂੰ ਰਾਠੀ, ਅਨੁਜ ਧਨਖੜ ਅਤੇ ਰਾਜੂ ਬਤਰਾ ਦੇ ਰੂਪ 'ਚ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਦੇ ਬਾਅਦ ਡੰਪਰ ਚਾਲਕ ਫਰਾਰ ਹੈ।


Related News