ਖਸਰਾ, ਰੂਬੇਲਾ ਜਿਹੀਆਂ ਬੀਮਾਰੀਆਂ ਨੂੰ ਖਤਮ ਕਰਨ ਦੀ ਤਿਆਰੀ

04/26/2018 1:45:59 PM

ਚੰਡੀਗੜ੍ਹ (ਮੀਤ) : ਇੱਥੇ ਪੰਜਾਬ ਭਵਨ 'ਚ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਸਰਾ ਅਤੇ ਰੂਬੇਲਾ ਵਰਗੀਆਂ ਬੀਮਾਰੀਆਂ ਨੂੰ ਖਤਮ ਕਰਨ ਲਈ ਸਰਕਾਰ ਪਲਾਨਿੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਮਈ ਤੋਂ 9 ਮਹੀਨਿਆਂ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਸਕੂਲ 'ਚ ਹੀ ਦਵਾਈ ਪਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਏ. ਐੱਨ. ਓ. ਨੂੰ ਇੰਜੈਕਸ਼ਨ ਲਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਨੂੰ ਵੀ ਜਾਗਰੂਕਤਾ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 19700 ਸਰਕਾਰੀ ਸਕੂਲ ਅਤੇ 90466 ਪ੍ਰਾਈਵੇਟ ਸਕੂਲਾਂ 'ਚ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪੰਚਾਇਕ ਸੈਕਟਰੀ ਦੀ ਹੜਤਾਲ ਕਾਰਨ ਮੁਹਿੰਮ ਪ੍ਰਭਾਵਿਤ ਹੋਣ 'ਤੇ ਸਿਹਤ ਮੰਤਰੀ ਨੇ ਕਿਹਾ ਕਿ ਅਸੀਂ ਇਸ ਬਾਰੇ ਗੱਲ ਕਰਾਂਗੇ ਤਾਂ ਜੋ ਮਸਲੇ ਦਾ ਹੱਲ ਨਿਕਲ ਸਕੇ।


Related News