ਬੋਪੰਨਾ-ਵੇਸੇਲੀਨ ਕੁਆਰਟਰਫਾਈਨਲ ''ਚ ਹਾਰੇ
Wednesday, Jun 06, 2018 - 02:13 PM (IST)

ਪੈਰਿਸ— ਭਾਰਤ ਦੇ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਫਰਾਂਸ ਦੇ ਐਡਵਰਡ ਰੋਜਰ ਵੇਸੇਲੀਨ ਦੀ 13ਵਾਂ ਦਰਜਾ ਪ੍ਰਾਪਤ ਜੋੜੀ ਨੂੰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਕੁਆਰਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਸਾਲ ਦੇ ਦੂਜੇ ਗ੍ਰੈਂਡ ਸਲੈਮ 'ਚ ਭਾਰਤੀ ਚੁਣੌਤੀ ਖਤਮ ਹੋ ਗਈ।
ਬੋਪੰਨਾ ਅਤੇ ਵੇਸੇਲੀਨ ਨੂੰ ਕੁਆਰਟਰਫਾਈਨਲ 'ਚ ਅਠਵਾਂ ਦਰਜਾ ਪ੍ਰਾਪਤ ਜੋੜੀ ਕ੍ਰੋਏਸ਼ੀਆ ਦੇ ਨਿਕੋਲਾ ਮੈਕਟਿਚ ਅਤੇ ਆਸਟ੍ਰੀਆ ਦੇ ਅਲੈਕਜ਼ੈਂਡਰ ਪੇਆ ਤੋਂ ਇਕ ਘੰਟੇ 32 ਮਿੰਟ 'ਚ 6-7, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਇਸ ਤੋਂ ਪਹਿਲਾਂ ਮਿਕਸਡ ਡਬਲਜ਼ 'ਚ ਬਾਹਰ ਹੋ ਗਏ ਸਨ ਜਦਕਿ ਯੂਕੀ ਭਾਂਬਰੀ ਸਿੰਗਲ ਦੇ ਪਹਿਲੇ ਦੌਰ 'ਚ ਹਾਰ ਗਏ ਸਨ।