ਨਾਕਾਬੰਦੀ ਦੌਰਾਨ ਵਹੀਕਲਾਂ ਦੀ ਕੀਤੀ ਚੈਕਿੰਗ, ਕੱਟੇ ਚਲਾਨ
Saturday, Jun 02, 2018 - 04:33 PM (IST)

ਬੁਢਲਾਡਾ (ਬਾਂਸਲ) : ਸਥਾਨਕ ਸਿਟੀ ਪੁਲਸ ਵੱਲੋਂ ਸ਼ਹਿਰ ਦੀ ਨਾਕਾਬੰਦੀ ਕਰਕੇ ਸ਼ੱਕੀ ਅਤੇ ਅਣਪਛਾਤੇ ਵਹੀਕਲਾਂ ਦੀ ਮੌਕੇ 'ਤੇ ਆਨਲਾਇਨ ਰਜਿਸ਼ਟਰੇਸ਼ਨ ਚੈੱਕ ਕੀਤੀ ਗਈ। ਆਈ. ਟੀ. ਆਈ. ਚੌਂਕ ਵਿਖੇ ਐੱਸ. ਐੱਚ. ਓ. ਬਲਵਿੰਦਰ ਸਿੰਘ ਰੋਮਾਣਾ ਦੀ ਨਿਗਰਾਨੀ ਹੇਠ ਸਾਂਝ ਕੇਂਦਰ ਦੇ ਸਹਿਯੋਗ ਸਦਕਾ ਏ. ਐੱਸ. ਆਈ. ਗੁਰਦੇਵ ਸਿੰਘ ਨੇ ਵੱਡੀ ਗਿਣਤੀ ਵਹੀਕਲ ਦੀ ਆਨਲਾਇਨ ਰਜਿਸਟਰੇਸ਼ਨ ਚੈੱਕ ਕੀਤੀ ਤੇ ਕਈਆਂ ਦੇ ਚਲਾਨ ਵੀ ਕੱਟੇ। ਇਸ ਮੌਕੇ ਅਮਨਪਾਲ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ ਅਤੇ ਟ੍ਰੈਫਿਕ ਪੁਲਸ ਦੇ ਅਧਿਕਾਰੀ ਹਾਜ਼ਰ ਸਨ।