ਬਾਬਾ ਮੈਂਗਲ ਸਿੰਘ ਨਾਨਕਸਰ ਨੇ ਸਿੱਖ ਕੌਮ ਅਤੇ ਸਮਾਜ ਦੀ ਮਹਾਨ ਸੇਵਾ ਕੀਤੀ : ਜਥੇ. ਹਰਪ੍ਰੀਤ ਸਿੰਘ

05/26/2018 6:44:58 AM

ਨਾਨਕਸਰ ਕਲੇਰਾਂ  (ਗੋਪੀ ਰਾਊਕੇ) - ਨਾਨਕਸਰ ਭਗਤੀ ਦਾ ਘਰ ਦੇ ਨਾਮ ਨਾਲ ਵਿਸ਼ਵ ਪ੍ਰਸਿੱਧ ਧਾਰਮਕ ਸੰਪਰਦਾਇ ਨਾਨਕਸਰ ਕਲੇਰਾਂ ਦੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਜੀ ਦੀ ਨੌਵੀਂ ਬਰਸੀ  ਸਬੰਧੀ ਅੱਜ ਅਗਵਾੜ ਲੋਪੋਂ ਜਗਰਾਓਂ ਸਥਿਤ ਗੁਰਦੁਆਰਾ ਭਹੋਈ ਸਾਹਿਬ ਵਿਖੇ ਉਨ੍ਹਾਂ ਤੋਂ ਵਰੋਸਾਇ, ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ 21 ਮਈ ਤੋਂ ਚੱਲ ਰਹੇ ਪੰਜ ਰੋਜ਼ਾ ਮਹਾਨ ਜਪ, ਤਪ ਸਮਾਗਮ ਅੱਜ ਸਮਾਪਤ ਹੋਏ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੀਆਂ ਦੋ ਲੜੀਆਂ ਦੇ ਭੋਗ ਪਾਏ ਗਏ ਅਤੇ ਅਰਦਾਸ ਲਖਵਿੰਦਰ ਸਿੰਘ ਲੱਖੇ ਵਲੋਂ ਕੀਤੀ ਗਈ। ਉਪਰੰਤ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਨੇ ਗੁਰੂ ਸਾਹਿਬ ਨੂੰ ਚੌਰ ਝੁਲਾਏ ਅਤੇ ਅਤਰ ਦਾ ਛਿੜਕਾਅ ਕੀਤਾ। 
ਆਰਤੀ ਤੇ ਭੋਗਾਂ ਦੇ ਸ਼ਬਦ ਪੜ੍ਹਨ ਉਪਰੰਤ ਵਿਸ਼ਾਲ ਸੰਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਜਥੇਦਾਰ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਸੰਤ ਬਾਬਾ ਘਾਲਾ ਸਿੰਘ ਨਾਨਕਸਰ, ਸ਼ਬਦ ਗੁਰੂ ਪ੍ਰਚਾਰ ਸੰਸਥਾ ਦੇ ਪ੍ਰਧਾਨ ਸੰਤ ਬਾਬਾ ਰਾਮ ਸਿੰਘ ਦਮਦਮੀ ਟਕਸਾਲ ਵਾਲੇ, ਸੰਤ ਬਾਬਾ ਗੁਰਮੇਲ ਸਿੰਘ ਨਾਨਕਸਰ, ਸੰਤ ਬਾਬਾ ਗੇਜਾ ਸਿੰਘ ਵਲੋਂ ਬਾਬਾ ਭਾਗ ਸਿੰਘ , ਹਮੀਰ ਸਿੰਘ ਜਵੱਦੀ ਟਕਸਾਲ, ਭਾਈ ਤਰਲੋਕ ਸਿੰਘ, ਸੰਤ ਬਾਬਾ ਧੰਨਾ ਸਿੰਘ ਬੜੂੰਦੀ ਵਲੋਂ ਭਾਈ ਗੁਰਮੇਲ ਸਿੰਘ, ਸੰਤ ਬਾਬਾ ਲੱਖਾ ਸਿੰਘ ਵਲੋਂ ਭਾਈ ਕੁਲਦੀਪ ਸਿੰਘ ਮਹੰਤ ਬਾਬਾ ਹਰਬੰਸ ਸਿੰਘ ਨਾਨਕਸਰ, ਸੰਤ ਬਾਬਾ ਸੁੱਧ ਸਿੰਘ ਟੂਸਿਆਂ ਵਾਲੇ, ਸੰਤ ਬਾਬਾ ਸਤਿਨਾਮ ਸਿੰਘ ਸ਼ੀਸ਼ ਮਹਿਲ ਵਾਲੇ ਤੋਂ ਇਲਾਵਾ ਅਨੇਕਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਕੀਰਤਨੀ ਜਥਿਆਂ ਹੀਰਾ ਸਿੰਘ ਨਿਮਾਣਾ, ਰਾਗੀ ਬੱਗਾ ਸਿੰਘ, ਰਵਿੰਦਰ ਸਿੰਘ, ਗੁਰਚਰਨ ਸਿੰਘ ਰਸੀਆ ਨੇ ਸੰਗਤਾਂ ਨੂੰ ਕਥਾ, ਕੀਰਤਨ ਅਤੇ ਗੁਰੂ ਜਸ ਰਾਹੀਂ ਨਿਹਾਲ ਕੀਤਾ।
ਇਸ ਮੌਕੇ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ 'ਚ ਗੁਰੂ ਸਾਹਿਬਾਨ ਨੇ ਸੰਤਾਂ-ਮਹਾਪੁਰਸ਼ਾਂ ਨੂੰ ਬਹੁਤ ਉੱਚੀ ਪਦਵੀ ਦੇ ਕੇ ਨਿਵਾਜਿਆ ਹੈ ਅਤੇ ਅੱਜ ਦੇ ਯੁੱਗ ਵਿਚ ਪਰਉਪਕਾਰੀ, ਨਿਰਮਲ ਆਤਮਾ, ਗੁਰਮੁਖ ਅਤੇ ਪਵਿੱਤਰ ਹਿਰਦਿਆਂ ਵਾਲੇ ਮਹਾਪੁਰਸ਼ ਵਿਰਲੇ ਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੇਵਾ ਤੇ ਸਿਮਰਨ Àੁੱਤਮ ਹੈ ਅਤੇ ਇਹ ਹੀ ਸੱਚੇ ਮਾਰਗ 'ਤੇ ਚੱਲਣ ਦਾ ਫ਼ਲਸਫ਼ਾ ਹੈ।
ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਸੰਤ ਬਾਬਾ ਮੈਂਗਲ ਸਿੰਘ ਜੀ ਨੇ ਜਿੱਥੇ ਸੰਗਤਾਂ ਨੂੰ ਗੁਰੂ ਸਾਹਿਬਾਨ ਨਾਲ ਜੋੜਿਆ, ਉਥੇ ਸਮਾਜ ਭਲਾਈ ਦੇ ਕੰਮਾਂ ਰਾਹੀਂ ਇਕ ਵੱਖਰੀ ਮਿਸਾਲ ਪੈਦਾ ਕੀਤੀ ਅਤੇ ਹੁਣ ਉਨ੍ਹਾਂ ਦੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਜੀ ਵੀ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ, ਸੰਗਤ ਦੀ ਸੇਵਾ 'ਚ ਜੁਟੇ ਹੋਏ ਹਨ।  ਨਾਨਕਸਰ ਸੰਪਰਦਾਇ ਦੇ ਮੌਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਨਸ਼ਿਆਂ ਅਤੇ ਵਿਕਾਰਾਂ ਤੋਂ ਬਚਣ ਦੀ ਅਪੀਲ ਕੀਤੀ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਘਰ ਨਾਲ ਜੁੜਨ ਦਾ ਸੱਦਾ ਦਿੱਤਾ।
ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਬਾਘਾਪੁਰਾਣਾ, ਭਾਈ ਗੁਰਚਰਨ ਸਿੰਘ ਰਸੀਆ, ਚੰਦ ਸਿੰਘ ਡੱਲਾ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਕੁਲਦੀਪ ਸਿੰਘ ਮਹੰਤ, ਦਲਜੀਤ ਸਿੰਘ ਦੀਨਾ, ਮਨਜਿੰਦਰ ਸਿੰਘ ਡੱਲਾ, ਜਸਪਾਲ ਸਿੰਘ ਹੇਰਾਂ, ਪ੍ਰਤਾਪ ਸਿੰਘ, ਸੁਰਜੀਤ ਸਿੰਘ ਪ੍ਰਧਾਨ, ਸੰਤ ਬਾਬਾ ਸਤਿਨਾਮ ਸਿੰਘ, ਸੰਤ ਬਾਬਾ ਬਲਵੰਤ ਸਿੰਘ ਨਾਨਕਸਰ, ਹਰਬੰਸ ਸਿੰਘ ਨਾਨਕਸਰ, ਭਾਈ ਤਿਰਲੋਕ ਸਿੰਘ, ਚੇਅਰਮੈਨ ਹਰਸੁਰਿੰਦਰ ਗਿੱਲ, ਕੈਮਰਾਮੈਨ ਜਸਵੀਰ ਸਿੰਘ ਸੀਰਾ, ਗਿਆਨੀ ਮਹਿੰਦਰ ਸਿੰਘ, ਬਾਬਾ ਬਲਵੰਤ ਸਿੰਘ ਨਾਨਕਸਰ, ਗੁਰਜੀਤ ਸਿੰਘ ਕੈਲਪੁਰ, ਦਲੇਰ ਸਿੰਘ ਲੁਧਿਆਣਾ, ਢਾਡੀ ਪ੍ਰਿਤਪਾਲ ਸਿੰਘ ਪਾਰਸ, ਬਾਬਾ ਭਾਗ ਸਿੰਘ ਤੋਂ ਇਲਾਵਾ ਅਨੇਕਾਂ ਸੰਤ-ਮਹਾਪੁਰਸ਼ ਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਸਮਾਗਮ ਦੌਰਾਨ ਸੰਤ ਬਾਬਾ ਅਰਵਿੰਦਰ ਸਿੰਘ ਨੇ ਆਏ ਸਿੰਘ ਸਾਹਿਬਾਨ, ਮਹਾਪੁਰਸ਼ਾਂ, ਕੀਰਤਨੀ ਜਥਿਆਂ ਅਤੇ ਰਾਜਨੀਤਕ ਸ਼ਖਸੀਅਤਾਂ ਨੂੰ ਸਨਮਾਨਤ ਕੀਤਾ।


Related News