ਤਾਲਿਬਾਨ ਅੱਤਵਾਦੀਆਂ ਨੇ ਪਾਕਿ ਫੌਜ ''ਤੇ ਕੀਤਾ ਹਮਲਾ, 7 ਮਰੇ
Monday, May 14, 2018 - 04:52 PM (IST)

ਇਸਲਾਮਾਬਾਦ (ਭਾਸ਼ਾ)— ਤਾਲਿਬਾਨ ਅਤਵਾਦੀਆਂ ਨੇ ਉੱਤਰੀ ਵਜ਼ੀਰਿਸਤਾਨ ਦੇ ਉੱਤਰੀ-ਪੱਛਮੀ ਕਬਾਇਲੀ ਇਲਾਕੇ ਵਿਚ ਕੱਲ ਫੌਜ ਦੀ ਇਕ ਗਸ਼ਤੀ ਗੱਡੀ 'ਤੇ ਘਾਤ ਲਗਾ ਕੇ ਹਮਲਾ ਕੀਤਾ। ਇਸ ਹਮਲੇ ਵਿਚ 7 ਪਾਕਿਸਤਾਨੀ ਫੌਜੀ ਮਾਰੇ ਗਏ। ਪਾਕਿਸਤਾਨੀ ਸੁਰੱਖਿਆ ਬਲ ਦੇ ਦੋ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਹਮਲੇ ਦੇ ਕੁਝ ਘੰਟਿਆਂ ਦੇ ਅੰਦਰ ਹੀ ਪਾਕਿਸਤਾਨੀ ਤਾਲਿਬਾਨ ਦੇ ਬੁਲਾਰੇ ਮੁਹੰਮਦ ਖੁਰਸਾਨੀ ਨੇ ਬਿਆਨ ਜਾਰੀ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ।