ਜ਼ਿਲਾ ਐਥਲੈਟਿਕ ਮੀਟ ''ਚ ਮਾਨਸਾ ਸਬ ਡਵੀਜਨ ਨੇ ਜਿੱਤੀ ਆਲ ਓਵਰ ਟਰਾਫੀ

05/25/2018 5:12:30 PM

ਮਾਨਸਾ (ਮਿੱਤਲ) — ਇਥੋਂ ਦੀ ਪੁਲਸ ਲਾਈਨ ਵਿਖੇ ਇਕ ਰੋਜਾ ਜ਼ਿਲਾ ਪੱਧਰੀ ਸਬ-ਡਵੀਜ਼ਨ ਅਤੇ ਜ਼ਿਲਾ ਪੱਧਰੀ ਪੰਜਾਬ ਪੁਲਸ ਐਥਲੈਟਿਕ ਮੀਟ ਦਾ ਆਯੋਜਨ ਸੀਨੀਅਰ ਪੁਲਸ ਕਪਤਾਨ ਪਰਮਵੀਰ ਸਿੰਘ ਪਰਮਾਰ ਦੀ ਅਗਵਾਈ ਹੇਠ ਕੀਤਾ ਗਿਆ। ਜਿਸ 'ਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐੱਸ ਸ਼ਾਮਲ ਹੋਏ । ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਮਾਨਸਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲਾ ਪੁਲਸ ਮੁੱਖੀ ਵਧਾਈ ਦੇ ਪਾਤਰ ਹਨ ਕਿਉਂਕਿ ਪੁਲਸ ਦੀ ਡਿਊਟੀ 24 ਘੰਟੇ ਹੋਣ ਦੇ ਬਾਵਜੂਦ ਵੀ ਪੁਲਸ ਫੋਰਸ ਨੂੰ ਮਾਨਸਿਕ ਪ੍ਰੇਸ਼ਾਨੀਆਂ 'ਚੋਂ ਕੱਢ ਕੇ ਤੇ ਉਨ੍ਹਾਂ ਨੂੰ ਚੁਸਤ ਫਰੁਸਤ ਰੱਖਣ ਲਈ ਅਜਿਹੇ ਪੁਲਸ ਪ੍ਰੋਗਰਾਮ ਕਰਵਾਉਣੇ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅਗਲੀ ਐਥਲੈਟਿਕ ਮੀਟ 'ਚ ਪੁਲਸ ਨਾਲ ਸਿਵਲ ਅਧਿਕਾਰੀ ਵੀ ਭਾਗ ਲੈਣਗੇ ਤਾਂ ਕਿ ਆਮ ਲੋਕਾਂ ਨੂੰ ਵੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ । 
ਇਸ ਮੌਕੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਮਾਨਸਾ ਕਰਨਵੀਰ ਸਿੰਘ ਅਤੇ ਥਾਣਾ ਸਿਟੀ ਮਾਨਸਾ ਦੇ ਮੁੱਖੀ ਪਰਮਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮਾਨਸਾ ਸਬ-ਡਵੀਜਨ ਦੇ ਕੁੱਲ ਨੰਬਰ 36, ਸਰਦੂਲਗੜ੍ਹ ਸਬ-ਡਵੀਜਨ ਦੇ ਕੁੱਲ ਨੰਬਰ 33, ਡੀ.ਪੀ.ਓ ਗਰੁੱਪ ਮਾਨਸਾ ਦੇ 27, ਸਬ-ਡਵੀਜ਼ਨ ਬੁਢਲਾਡਾ ਦੇ 10 ਨੰਬਰ ਸਨ । ਇਸ ਤਰ੍ਹਾਂ ਰਹੇ ਮੁਕਾਬਲਿਆਂ ਦੇ ਨਤੀਜੇ : 100 ਮੀਟਰ ਰੇਸ (ਪੁਰਸ਼ ਓਪਨ) 'ਚੋਂ ਪਹਿਲਾ ਸਥਾਨ ਮਾਲਵਿੰਦਰ ਸਿੰਘ ਸਿਪਾਹੀ ਮਾਨਸਾ, ਦੂਜਾ ਸਥਾਨ ਜੀਵਨ ਸਿੰਘ ਬੁਢਲਾਡਾ, 100 ਮੀਟਰ ਰੇਸ (ਲੜਕੀਆਂ ਓਪਨ) 'ਚੋਂ ਪਹਿਲਾ ਸਥਾਨ ਅਮਨਦੀਪ ਕੌਰ, ਦੂਸਰਾ ਸਥਾਨ ਨਿੰਦਰਪਾਲ ਕੌਰ ਮਾਨਸਾ, 100 ਮੀਟਰ ਰੇਸ (ਪੁਰਸ਼ 40-50 ਸਾਲਾਂ) 'ਚੋਂ ਪਹਿਲਾ ਸਥਾਨ ਏ.ਐੱਸ.ਆਈ ਅਮਰੀਕ ਸਿੰਘ, ਦੂਸਰਾ ਸਥਾਨ ਸਿਪਾਹੀ ਪਰਮਿਦਰ ਸਿੰਘ ਡੀ.ਪੀ.ਓ, 100 ਮੀਟਰ ਰੇਸ (ਪੁਰਸ਼ 50-60 ਸਾਲਾਂ) 'ਚੋਂ ਪਹਿਲਾ ਸਥਾਨ ਇੰ : ਗਮਦੂਰ ਸਿੰਘ ਡੀ.ਪੀ.ਓ, ਦੂਸਰਾ ਸਥਾਨ ਏ.ਐੱਸ.ਆਈ ਜਗਦੇਵ ਸਿੰਘ ਮਾਨਸਾ, 200 ਮੀਟਰ ਰੇਸ (ਪੁਰਸ਼ ਓਪਨ) 'ਚੋਂ ਪਹਿਲਾ ਸਥਾਨ ਮਾਲਵਿੰਦਰ ਸਿੰਘ ਡੀ.ਪੀ.ਓ, ਦੂਸਰਾ ਸਥਾਨ ਗੁਰਪ੍ਰਤਾਪ ਸਿੰਘ, 200 ਮੀਟਰ ਰੇਸ (ਲੜਕੀਆਂ ਓਪਨ) 'ਚੋਂ ਪਹਿਲਾ ਸਥਾਨ ਅਮਨ ਕੌਰ, ਦੂਸਰਾ ਸਥਾਨ ਸੰਦੀਪ ਕੌਰ, 400 ਮੀਟਰ ਰੇਸ (ਪੁਰਸ਼ ਓਪਨ) 'ਚੋਂ ਪਹਿਲਾ ਸਥਾਨ ਬੇਅੰਤ ਸਿੰਘ, ਦੂਸਰਾ ਸਥਾਨ ਗੁਲਾਬ ਸਿੰਘ, 400 ਮੀਟਰ ਰਿਲੇਅ ਰੇਸ (ਪੁਰਸ਼) 'ਚੋਂ ਪਹਿਲਾ ਸਥਾਨ ਮਾਨਸਾ, ਦੂਸਰਾ ਸਥਾਨ ਬੁਢਲਾਡਾ, 400 ਮੀਟਰ ਰਿਲੇਅ ਰੇਸ (ਲੜਕੀਆਂ) 'ਚੋਂ ਪਹਿਲਾ ਸਥਾਨ ਮਾਨਸਾ, ਦੂਸਰਾ ਸਥਾਨ ਬੁਢਲਾਡਾ, ਰੱਸਾਕਸ਼ੀ (ਪੁਰਸ਼ ਓਪਨ) 'ਚੋਂ ਪਹਿਲਾ ਸਥਾਨ ਸਰਦੂਲਗੜ੍ਹ, ਦੂਸਰਾ ਸਥਾਨ ਡੀ.ਪੀ.ਓ, ਰੱਸਾਕਸ਼ੀ (ਲੜਕੀਆਂ ਓਪਨ) 'ਚੋਂ ਪਹਿਲਾ ਸਥਾਨ ਮਾਨਸਾ, ਦੂਸਰਾ ਸਥਾਨ ਡੀ.ਪੀ.ਓ, ਪਿੱਠੂ ਰੇਸ 'ਚੋਂ ਪਹਿਲਾ ਸਥਾਨ ਥਾਣਾ ਝੁਨੀਰ, ਦੂਸਰਾ ਸਥਾਨ ਥਾਣਾ ਸਿਟੀ-1 ਮਾਨਸਾ ਨੇ ਹਾਸਲ ਕੀਤਾ । 
ਇਸ ਮੌਕੇ ਵਿਸ਼ੇਸ਼ ਤੌਰ 'ਤੇ ਮਾਨਯੋਗ ਸੀਨੀਅਰ ਜੱਜ ਜਸਪਾਲ ਵਰਮਾ ਮਾਨਸਾ, ਮਾਨਯੋਗ ਸਬ-ਡਵੀਜਨ ਸੀਨੀਅਰੀ ਜੱਜ ਅਮਰਿੰਦਰਪਾਲ ਸਿੰਘ, ਮਾਨਯੋਗ ਡਵੀਜਨ ਜੱਜ ਮਾਨਸਾ ਅਜੈ ਮਿੱਤਲ, ਐੱਸ.ਪੀ ਹੈੱਡ ਕੁਆਰਟਰ ਸਚਿਨ ਗੁਪਤਾ ਆਈ.ਪੀ.ਐੱਸ, ਐੱਸ.ਪੀ.ਡੀ. ਨਰਿੰਦਰਪਾਲ ਸਿੰਘ ਵੜਿੰਗ, ਐੱਸ.ਡੀ.ਐੱਮ ਮਾਨਸਾ ਅਭੈਜੀਤ ਆਦਿ ਹਾਜਰ ਸਨ। ਇਸ ਐਥਲੈਟਿਕ ਮੀਟ ਦੀ ਸਟੇਜ ਸੈਕਟਰੀ ਦੀ ਭੂਮਿਕਾ ਪੰਜਾਬ ਪੁਲਸ ਦੇ ਬੁਲਾਰਾ ਬਲਵੰਤ ਸਿੰਘ ਭੀਖੀ, ਲੈਕਚਰਾਰ ਮੱਖਣ ਸਿੰਘ ਬੁਢਲਾਡਾ ਨੇ ਨਿਭਾਈ ਅਤੇ ਐਮਪਾਇਰ ਦੀ ਭੂਮਿਕਾ ਡੀ.ਪੀ.ਈ ਮਹਿੰਦਰ ਕੌਰ, ਕਰਮਜੀਤ ਕੌਰ, ਪੀ.ਟੀ.ਈ ਪਰਮਜੀਤ ਕੌਰ, ਡੀ.ਪੀ.ਈ. ਗੁਰਦੀਪ ਸਿੰਘ, ਨਿਰਮਲ ਸਿੰਘ, ਰਾਜਪਾਲ ਸਿੰਘ ਨੇ ਬਾਖੂਬੀ ਤਰੀਕੇ ਨਾਲ ਨਿਭਾਈ। ਇਸ ਮੌਕੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ, ਐੱਸ.ਐੱਸ.ਪੀ ਅਤੇ ਸਮੂਹ ਅਫਸਰ ਸਾਹਿਬਾਨਾਂ ਨੇ ਨਿਭਾਈ। 


Related News