ਸੀਰੀਆ : ਪਲਮਾਇਰਾ ਨੇੜੇ ਫੌਜੀ ਚੌਂਕੀ ''ਤੇ ਆਈ.ਐੱਸ. ਵੱਲੋਂ ਹਮਲਾ, 30 ਫੌਜੀ ਮਰੇ
Wednesday, May 23, 2018 - 02:11 AM (IST)
ਅੰਮਾਨ— ਪੂਰਬੀ ਸੀਰੀਆ ਦੇ ਪਲਮਾਇਰਾ ਨੇੜੇ ਸਥਿਤ ਇਕ ਫੌਜੀ ਚੌਂਕੀ 'ਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ, ਜਿਸ 'ਚ ਸੀਰੀਆਈ ਫੌਜ ਤੇ ਈਰਾਨ ਹਮਾਇਤੀ ਫੌਜ ਦੇ ਕਰੀਬ 30 ਫੌਜੀ ਮਾਰੇ ਗਏ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪ੍ਰਾਚੀਨ ਰੋਮਨ ਸ਼ਹਿਰ ਦੇ ਦੱਖਣੀ ਪੂਰਬੀ 'ਚ ਇਕ ਬੰਨ੍ਹ ਨੇੜੇ ਆਤਮਘਾਤੀ ਹਮਲਾਵਰਾਂ ਤੇ ਬਖਤਰਬੰਦ ਗੱਡੀਆਂ ਦੀ ਵਰਤੋਂ ਕੀਤੀ। ਉਨ੍ਹਾਂ ਦੱਸਿਆ ਕਿ ਅੱਤਵਾਦੀ ਲੁੱਕ ਕੇ ਆਏ ਤੇ ਕਰੀਬ 30 ਫੌਜੀਆਂ ਨੂੰ ਮਾਰ ਸੁੱਟਿਆ। ਇਹ ਅੱਤਵਾਦੀ ਹਮਲਾ ਸਰਕਾਰੀ ਬਲਾਂ ਵੱਲੋਂ ਦੱਖਣੀ ਦਮਿਸ਼ਕ 'ਚ ਜਿਹਾਦੀਆਂ ਦੇ ਆਖਰੀ ਗੜ੍ਹ 'ਚ ਲਗਾਤਾਰ ਕੀਤੀ ਗਈ ਬੰਬਾਰੀ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਭਜਾਉਣ ਦੇ ਇਕ ਦਿਨ ਬਾਅਦ ਹੋਇਆ ਹੈ। ਆਈ.ਐੱਸ. ਅੱਤਵਾਦੀਆਂ ਨੇ ਸੀਰੀਆ 'ਚ ਜਾਰੀ ਗ੍ਰਹਿ ਯੁੱਧ ਦੌਰਾਨ ਪਲਮਾਇਰਾ 'ਤੇ 2 ਵਾਰ ਕਬਜ਼ਾ ਕੀਤਾ ਤੇ ਕਿਮਤੀ ਵਸਤਾਂ ਨੂੰ ਤਬਾਹ ਕਰ ਦਿੱਤਾ।
