ਠੱਗੀ ਮਾਰਨ ਦੇ ਦੋਸ਼ਾਂ ''ਚ ਇੰਸਟੀਚਿਊਟ ਦਾ ਮਾਲਕ ਗ੍ਰਿਫਤਾਰ

Sunday, Jun 03, 2018 - 02:05 AM (IST)

ਠੱਗੀ ਮਾਰਨ ਦੇ ਦੋਸ਼ਾਂ ''ਚ ਇੰਸਟੀਚਿਊਟ ਦਾ ਮਾਲਕ ਗ੍ਰਿਫਤਾਰ

ਬਠਿੰਡਾ(ਸੁਖਵਿੰਦਰ)-ਸਿਵਲ ਲਾਈਨ ਪੁਲਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਰਾਜਸਥਾਨ ਦੇ 4 ਵਿਅਕਤੀਆਂ ਨਾਲ ਠੱਗੀ ਮਾਰਨ ਦੇ ਦੋਸ਼ਾਂ 'ਚ 3 ਖਿਲਾਫ਼ ਮਾਮਲਾ ਦਰਜ ਕਰ ਕੇ ਇੰਸਟੀਚਿਊਟ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਟ੍ਰੈਵਲ ਏਜੰਟ ਦਾ ਕੰਮ ਕਰਦੇ ਸਨ।  ਜਾਣਕਾਰੀ ਅਨੁਸਾਰ ਰਤਨ ਸਿੰਘ ਵਾਸੀ ਮਹਿਰੀ (ਰਾਜਸਥਾਨ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਗੁਰਪਾਲ ਸਿੰਘ, ਮਨਦੀਪ ਸਿੰਘ ਵਾਸੀ ਚੰਦਭਾਨ ਅਤੇ ਜਰਨੈਲ ਸਿੰਘ ਵੱਲੋਂ ਇਕ ਇੰਸਟੀਚਿਊਟ ਖੋਲ੍ਹਿਆ ਹੋਇਆ ਹੈ। ਮੁਲਜ਼ਮ ਉਕਤ ਜਗ੍ਹਾ 'ਤੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੋਟੇ ਪੈਸੇ ਵਸੂਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਇੰਸਟੀਚਿਊਟ ਦੇ ਮਾਲਕ  ਨਾਲ ਹੋਈ ਸੀ। ਇਸ ਦੌਰਾਨ ਉਨ੍ਹਾਂ ਵੱਲੋਂ ਵਰਕ ਪਰਮਿਟ 'ਤੇ ਮਲੇਸ਼ੀਆ ਜਾਣ ਲਈ ਮੁਲਜ਼ਮਾਂ ਨੂੰ ਸਵਾ-ਸਵਾ ਲੱਖ ਰੁਪਏ ਦਿੱਤੇ ਸਨ। ਇਸ 'ਤੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਗਲਤ ਕੰਪਨੀ 'ਚ ਮਲੇਸ਼ੀਆ ਭੇਜ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਵਾਪਸ ਭਾਰਤ ਆਉਣਾ ਪਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰ ਕੇ ਮੁਲਜ਼ਮਾਂ ਨੇ ਉਨ੍ਹਾਂ ਨਾਲ ਲੱਖਾਂ ਦੀ ਠੱਗੀ ਮਾਰੀ ਹੈ। 


Related News