ਐਪਲ ਨੇ iCloud ''ਤੇ ਦਿੱਤਾ 1 ਮਹੀਨੇ ਦਾ ਮੁਫਤ ਟਰਾਇਲ ਆਫਰ

Sunday, May 27, 2018 - 10:21 PM (IST)

ਜਲੰਧਰ—ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਨੇ ਆਪਣੇ ਯੂਜ਼ਰ ਨੂੰ ਤੋਹਫਾ ਦਿੰਦੇ ਹੋਏ ਆਈਕਲਾਊਡ 'ਤੇ 1 ਮਹੀਨੇ ਦਾ ਮੁਫਤ ਟਰਾਇਲ ਆਫਰ ਦਿੱਤਾ ਹੈ। ਇਸ ਆਫਰ ਤਹਿਤ ਯੂਜ਼ਰਸ ਨੂੰ ਆਈਕਲਾਊਡ ਦੀ ਅਪਗਰੇਡ ਸੇਵਾਵਾਂ ਇਕ ਮਹੀਨੇ ਲਈ ਮੁਫਤ 'ਚ ਮਿਲੇਗੀ। ਯਾਨੀ ਇਹ ਆਫਰ ਐਪਲ ਦੇ ਉਨ੍ਹਾਂ ਯੂਜ਼ਰਸ ਲਈ ਹੈ ਜੋ ਆਈਕਲਾਊਡ ਦੀ ਅਪਗਰੇਡ ਸੇਵਾਵਾਂ ਨਹੀਂ ਲੈਂਦੇ ਅਤੇ 5 ਜੀ.ਬੀ. ਸਟੋਰੇਜ ਦੀ ਸੀਮਾ ਨੂੰ ਪਾਰ ਕਰ ਚੁੱਕੇ ਹਨ। ਦੱਸਣਯੋਗ ਹੈ ਕਿ ਐਪਲ ਨੇ ਕਲਾਊਡ ਸਟੋਰੇਜ ਦੀ ਸਾਲ 2014 ਦੀ ਸ਼ੁਰੂਆਤ ਕੀਤੀ ਸੀ ਅਤੇ 5 ਜੀ.ਬੀ. ਵਾਲੇ ਬੇਸਿਕ ਪਲਾਨ ਦੀ ਕੀਮਤ ਅਤੇ ਸਮਰਥਾ ਉਦੋਂ ਤੋਂ ਵਧਾਈ ਨਹੀਂ ਗਈ ਹੈ। ਜਦਕਿ ਕੰਪਨੀ ਪ੍ਰੀਮਿਅਮ ਪਲਾਨ ਦੀਆਂ ਕੀਮਤਾਂ ਅਤੇ ਸਮਰਥਾਵਾਂ 'ਚ ਬਦਲਾਅ ਕਰਦੀ ਰਹਿੰਦੀ ਹੈ। 


ਐਪਲ ਇਨਸਾਈਡਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਆਫਰ ਕੇਵਲ ਆਈਕਲਾਊਡ ਦੇ 50 ਜੀ.ਬੀ. ਤੋਂ 2 ਟੀ.ਬੀ. ਮੈਮਰੀ ਅਪਗਰੇਡ ਸੈਸ਼ਨ 'ਤੇ ਲਾਗੂ ਹੁੰਦੀ ਹੈ ਜਿਸ ਦੀ ਕੀਮਤ 0.99 ਡਾਲਰ ਤੋਂ 9.99 ਡਾਲਰ ਪ੍ਰਤੀਮਹੀਨਾ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਐਪਲ ਮਿਊਜ਼ਿਕ ਵਰਗੇ ਹੋਰ ਮੈਂਬਰਾਂ ਦੀ ਤਰ੍ਹਾਂ ਹੀ ਚੁਣੀ ਗਈ ਸਟੋਰੇਜ ਯੋਨਜਾਵਾਂ ਪ੍ਰੀਖਣ ਮਿਆਦ ਖਤਮ ਹੁੰਦੇ ਹੀ ਆਪਣੇ ਆਪ ਰੀਵਿਯੂ ਹੋ ਜਾਵੇਗੀ।  ਉੱਥੇ ਯੂਜ਼ਰਸ ਸ਼ੁਲਕ ਤੋਂ ਬਚਣ ਲਈ ਕਿਸੇ ਵੀ ਸਮੇਂ ਸੇਵਾਵਾਂ ਨੂੰ ਰੱਦ ਰਕ ਸਕਦੇ ਹਨ। ਕੁਝ ਸਮੇਂ ਪਹਿਲਾਂ ਐਪਲ ਨੇ 200 ਜੀ.ਬੀ. ਅਤੇ 2 ਟੀ.ਬੀ. ਦੀ ਮੈਂਬਰਸ਼ਿਪ ਲੈਣ ਵਾਲੇ ਯੂਜ਼ਰਸ ਲਈ ਫੈਮਿਲੀ ਸ਼ੇਅਰਿੰਗ ਸੁਵਿਧਾ ਸ਼ੁਰੂ ਕੀਤੀ ਸੀ ਅਤੇ ਮਾਰਚ 'ਚ ਮੁਫਤ ਸਟੋਰੇਜ ਨੂੰ ਵਧਾ ਕੇ 200 ਜੀ.ਬੀ. ਤਕ ਕਰ ਦਿੱਤਾ ਸੀ।


Related News