ਸਮਾਰਟ ਵਿਅਰੇਬਲ ਬਾਜ਼ਾਰ ''ਚ ਐਪਲ ਤੇ ਸ਼ਿਓਮੀ ਸਭ ਤੋਂ ਅੱਗੇ
Thursday, May 24, 2018 - 05:02 PM (IST)

ਜਲੰਧਰ— ਇਕ ਰਿਸਰਚ ਰਿਪੋਰਟ ਮੁਤਾਬਕ ਐਪਲ ਅਤੇ ਸ਼ਿਓਮੀ 2018 ਦੇ ਪਹਿਲੇ ਕੁਆਟਰ 'ਚ ਸਮਾਰਟ ਵਿਅਰੇਬਲ ਬਾਜ਼ਾਰ 'ਚ 18 ਫੀਸਦੀ ਮਾਰਕੀਟ ਸ਼ੇਅਰ ਦੇ ਨਾਲ ਦੋਵੇਂ ਸਥਾਨ 'ਤੇ ਰਹੇ ਹਨ। ਐਪਲ ਅਤੇ ਸ਼ਿਓਮੀ ਦੋਵਾਂ ਕੰਪਨੀਆਂ ਨੇ ਪਹਿਲੇ ਕੁਆਟਰ 'ਚ 38 ਲੱਖ ਅਤੇ 37 ਲੱਖ ਯੂਨਿਟਸ ਦਾ ਸ਼ਿਪਮੈਂਟ ਕੀਤਾ। ਵਿਅਰੇਬਲ ਸੈਗਮੈਂਟ 'ਚ ਇਨ੍ਹਾਂ ਦੋਵਾਂ ਕੰਪਨੀਆਂ ਤੋਂ ਬਾਅਦ ਫਿੱਟਬਿਟ, ਗਾਰਮਿਨ ਅਤੇ ਹੁਵਾਵੇ ਦਾ ਨੰਬਰ ਹੈ ਜਿਸ ਦਾ ਮਾਰਕੀਟ ਸ਼ੇਅਰ 11 ਫੀਸਦੀ, 7 ਫੀਸਦੀ ਅਤੇ 6 ਫੀਸਦੀ ਹੈ।
ਓਵਰਆਲ ਈਅਰ ਆਨ ਈਅਰ ਵਿਅਰੇਬਲ ਸੈਗਮੈਂਟ 'ਚ 35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 2018 ਦੀ ਪਹਿਲੀ ਤਿਮਾਹੀ 'ਚ 2.1 ਕਰੋੜ ਯੂਨਿਟਸ ਦਾ ਸ਼ਿਪਮੈਂਟ ਹੋਇਆ ਹੈ। Canalys ਡਾਟਾ ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਐਪਲ ਵਾਚ ਸੀਰੀਜ਼ 3 ਅਤੇ ਐੱਲ.ਟੀ.ਈ. ਇਨੇਬਲ ਵਾਚ ਦੀ ਸਫਲਤਾ ਨਾਲ ਐਪਲ ਨੇ ਇਸ ਸੈਗਮੈਂਟ 'ਚ ਆਪਣੀ ਟਾਪ ਪੋਜ਼ੀਸ਼ਨ ਨੂੰ ਬਰਕਰਾਰ ਰੱਖਿਆ ਹੈ।
ਉਥੇ ਹੀ ਸ਼ਿਓਮੀ ਆਪਣੇ ਮੀ ਮੈਂਡ ਦੀ ਸਫਲਤਾ ਕਾਰਨ ਦੂਜੇ ਨੰਬਰ 'ਤੇ ਰਿਹਾ ਹੈ। ਕੰਪਨੀ ਦੀ ਓਵਰਆਲ ਸ਼ਿਪਮੈਂਟ 'ਚ ਮੀ ਬੈਂਡ ਦੀ ਹਿੱਸੇਦਾਰੀ ਕਰੀਬ 90 ਫੀਸਦੀ ਹੈ। ਅਜਿਹੀਆਂ ਖਬਰਾਂ ਹਨ ਕਿ ਕੰਪਨੀ 31 ਮਈ ਨੂੰ Shenzhen 'ਚ ਆਯੋਜਿਤ ਇਕ ਈਵੈਂਟ 'ਚ ਮੀ ਬੈਂਡ 3 ਨੂੰ ਲਾਂਚ ਕਰ ਸਕਦੀ ਹੈ। ਵਿਅਰੇਬਲ ਬਾਜ਼ਾਰ 'ਚ ਫਿੱਟਨੈੱਸ ਬੈਂਡਸ ਦਾ ਮਾਰਕੀਟ ਸ਼ੇਅਰ ਕਰੀਬ 57 ਫੀਸਦੀ ਦੇ ਕਰੀਬ ਹੈ।