ਲਾਹਿੜੀ ਅੱਗੇ ਪਲੇਅਰਸ ਚੈਂਪੀਅਨਸ਼ਿਪ ''ਚ ਚੋਟੀ ਦੇ 100 ''ਚ ਬਣੇ ਰਹਿਣ ਦੀ ਚੁਣੌਤੀ

05/08/2018 2:42:04 PM

ਪੋਂਟੇ ਵੇਡਰਾ ਬੀਚ (ਬਿਊਰੋ)— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੂੰ ਇਸ ਹਫਤੇ ਸ਼ੁਰੂ ਹੋ ਰਹੇ ਪਲੇਅਰਸ ਚੈਂਪੀਅਨਸ਼ਿਪ 'ਚ ਇਕੱਠਿਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਿਛਲੇ ਚਾਲ ਸਾਲਾਂ 'ਚ ਉਨ੍ਹਾਂ 'ਤੇ ਪਹਿਲੀ ਵਾਰ ਰੈਂਕਿੰਗ 'ਚ ਚੋਟੀ ਦੇ 100 ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਲਾਹਿੜੀ ਨੇ ਆਖ਼ਰੀ ਵਾਰ ਫਰਵਰੀ 2015 'ਚ ਹੀਰੋ ਇੰਡੀਅਨ ਓਪਨ 'ਚ ਜਿੱਤ ਦਰਜ ਕੀਤੀ ਸੀ ਪਰ ਇਸ ਸਾਲ ਇਕ ਵੀ ਟੂਰਨਾਮੈਂਟ 'ਚ ਚੋਟੀ ਦੇ 10 'ਚ ਸ਼ਾਮਲ ਨਹੀਂ ਰਹੇ ਹਨ। ਲਾਹਿੜੀ ਨੂੰ ਖ਼ਰਾਬ ਫਾਰਮ ਦੇ ਬਾਅਦ ਵੀ ਲਗਦਾ ਹੈ ਕਿ ਉਹ ਗੇਂਦ ਨੂੰ ਠੀਕ ਢੰਗ ਨਾਲ ਹਿਟ ਕਰ ਰਹੇ ਹਨ ਪਰ ਫਿਰ ਵੀ ਸਕੋਰ ਨਹੀਂ ਕਰ ਰਹੇ ਹਨ। 

ਉਹ ਇਸ ਚੈਂਪੀਅਨਸ਼ਿਪ 'ਚ ਆਪਣੇ ਪ੍ਰਦਰਸ਼ਨ 'ਚ ਸੁਧਾਰ ਲਿਆਉਣਾ ਚਾਹੁਣਗੇ। ਉਨ੍ਹਾਂ ਕਿਹਾ, ''ਮੈਂ ਇਸ ਹਫਤੇ ਚੈਂਪੀਅਨਸ਼ਿਪ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਕੁਝ ਕਮਜ਼ੋਰੀਆਂ ਤੋਂ ਪਾਰ ਪਾਉਣਾ ਹੋਵੇਗਾ। ਪਿਛਲੇ ਸਾਲ ਮੈਂ ਚੰਗਾ ਖੇਡਿਆ ਸੀ। ਜ਼ਿਕਰਯੋਗ ਹੈ ਕਿ ਪਲੇਅਰਸ ਚੈਂਪੀਅਨਸ਼ਿਪ ਨੂੰ ਮੇਜਰ ਦੇ ਬਾਅਦ ਸਭ ਤੋਂ ਵੱਡਾ ਟੂਰਨਾਮੈਂਟ ਮੰਨਿਆ ਜਾਂਦਾ ਹੈ ਜਿਸ ਦੀ ਇਨਾਮੀ ਰਕਮ 1.1 ਕਰੋੜ ਡਾਲਰ ਹੈ। ਇਸ ਟੂਰਨਾਮੈਂਟ 'ਚ ਵਿਸ਼ਵ ਰੈਂਕਿੰਗ 'ਚ 50 ਤੱਕ ਕਾਬਜ ਹਰ ਗੋਲਫਰ ਹਿੱਸਾ ਲੈ ਰਿਹਾ ਹੈ ਜਿਸ 'ਚ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਡਸਟਿਨ ਜਾਨਸਨ ਤੋਂ ਇਲਾਵਾ ਜਸਟਿਨ ਥਾਮਸ, ਜੈਸਨ ਡੇ, ਟਾਈਗਰ ਵੁਡਸ, ਰੋਰੇ ਮੈਕਲਰਾਏ  ਅਤੇ ਸਾਬਕਾ ਚੈਂਪੀਅਨ ਸੀ. ਵੂ ਕਿਮ ਸ਼ਾਮਲ ਹਨ।


Related News