ਆਸਟ੍ਰੇਲੀਆ ਦੇ ਇੰਨ੍ਹਾਂ ਸ਼ਹਿਰਾਂ ''ਚ ਵੀ ਦੌੜੇਗੀ ਓਲਾ
Wednesday, May 23, 2018 - 12:29 AM (IST)
ਨਵੀਂ ਦਿੱਲੀ—ਭਾਰਤ ਦੀ ਕੈਬ ਸੇਵਾ ਪ੍ਰਦਾਤਾ ਓਲਾ ਨੇ ਮੰਗਲਵਾਰ ਨੂੰ ਆਸਟ੍ਰੇਲੀਆ ਦੇ ਤਿੰਨ ਹੋਰ ਸ਼ਹਿਰ ਬਰਿਸਬੇਨ, ਗੋਲਟ ਕੋਸਟ ਅਤੇ ਕੈਨਬਰਾ 'ਚ ਆਪਣੀ ਸੇਵਾਵਾਂ ਸ਼ੁਰੂ ਕੀਤੀਆਂ ਹਨ। ਆਨਲਾਈਨ ਕੈਬ ਸੇਵਾ ਪ੍ਰਦਾਤਾ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਸ਼ਹਿਰਾਂ 'ਚ ਉਪਭੋਗਤਾ ਮੰਗਲਵਾਰ ਤੋਂ ਓਲਾ ਐਪ ਦੀ ਵਰਤੋਂ ਕਰਕੇ ਕਿਫਾਇਤੀ ਦਰਾਂ 'ਤੇ ਗੱਡੀ ਬੁੱਕ ਕਰਵਾ ਸਕਦੇ ਹਨ। ਆਨਲਾਈਨ ਟਰਾਂਸਪੋਰਟ ਨੈੱਟਵਰਕ ਕੰਪਨੀ ਪਰਥ, ਸਿਡਨੀ ਅਤੇ ਮੈਲਬੋਰਨ 'ਚ ਪਹਿਲੇਂ ਤੋਂ ਹੀ ਕੰਮ ਕਰ ਰਹੀ ਹੈ। ਇਕ ਬਿਆਨ ਮੁਤਾਬਕ 30 ਜਨਵਰੀ ਨੂੰ ਆਸਟ੍ਰੇਲੀਆ 'ਚ ਓਲਾ ਦੇ ਪ੍ਰਵੇਸ਼ ਤੋਂ ਬਾਅਦ ਹੁਣ ਤਕ 30,000 ਤੋਂ ਜ਼ਿਆਦਾ ਚਾਲਕ ਖੁਦ ਨੂੰ ਕੰਪਨੀ ਨਾਲ ਰਜਿਸਟਰਡ ਕਰ ਚੁੱਕੇ ਹਨ। ਬਿਆਨ 'ਚ ਕਿਹਾ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਓਲਾ ਆਸਟ੍ਰੇਲੀਆਈ ਦੇ ਹੋਰ ਸ਼ਹਿਰਾਂ 'ਚ ਆਪਣੀਆਂ ਸੇਵਾਵਾਂ 'ਤੇ ਵਿਸਤਾਰ ਕਰੇਗੀ।
