ਅਖਿਲੇਸ਼ ਯਾਦਵ ਨੇ ਸਰਕਾਰੀ ਘਰ ਖਾਲੀ ਕਰਨ ਲਈ ਮੰਗਿਆ ਹੋਰ ਸਮਾਂ

05/21/2018 6:20:48 PM

ਨਵੀਂ ਦਿੱਲੀ— ਉਤਰ ਪ੍ਰਦੇਸ਼ ਦੇ ਸਾਬਕਾ ਸੀ.ਐਮ ਅਖਿਲੇਸ਼ ਯਾਦਵ ਨੇ ਰਾਜ ਸੰਪਤੀ ਅਧਿਕਾਰੀ ਤੋਂ ਸਰਕਾਰੀ ਘਰ ਖਾਲੀ ਕਰਨ ਲਈ ਦਿੱਤੇ ਗਏ ਸਮੇਂ ਨੂੰ ਵਧਾਉਣ ਦੀ ਮੰਗ ਕੀਤੀ ਹੈ। ਅਖਿਲੇਸ਼ ਯਾਦਵ ਦੇ ਨਿੱਜੀ ਸਕੱਤਰ ਨੇ ਸੋਮਵਾਰ ਨੂੰ ਰਾਜ ਸੰਪਤੀ ਵਿਭਾਗ ਨੂੰ ਇਸ ਸੰੰਬੰਧ 'ਚ ਪੱਤਰ ਭੇਜਿਆ ਹੈ।
ਇਸ ਤੋਂ ਪਹਿਲੇ ਅਖਿਲੇਸ਼ ਦੇ ਪਿਤਾ ਅਤੇ ਸਾਬਕਾ ਮੁੱਖਮੰਤਰੀ ਮੁਲਾਇਮ ਸਿੰਘ ਨੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰਕੇ ਬੰਗਲਾ ਬਚਾਉਣ ਦਾ ਫਾਰਮੁੱਲਾ ਪੇਸ਼ ਕੀਤਾ ਸੀ। ਬਾਅਦ 'ਚ ਇਹ ਪੱਤਰ ਮੀਡੀਆ 'ਚ ਲੀਕ ਹੋ ਗਿਆ ਸੀ।
ਅਖਿਲੇਸ਼ ਯਾਦਵ ਮੱਧ ਪ੍ਰਦੇਸ਼ ਦੌਰੇ 'ਤੇ ਹਨ। ਜਿਸ ਦੇ ਚੱਲਦੇ ਹੁਣ ਤੱਕ ਨਵੇਂ ਘਰ ਨੂੰ ਲੈ ਕੇ ਕੋਈ ਫੈਸਲਾ ਨਹੀਂ ਲੈ ਸਕਦੇ ਹਨ। 
ਦੱਸ ਦਈਏ ਕਿ ਸੁਪਰੀਮ ਕੋਰਟ ਤੋਂ ਆਦੇਸ਼ ਮਿਲਣ ਦੇ ਬਾਅਦ ਸਾਰੇ ਸਾਬਕਾ ਮੁੱਖਮੰਰਤੀਆਂ ਨੂੰ ਰਾਜ ਸੰਪਤੀ ਵਿਭਾਗ ਨੇ 15 ਦਿਨ 'ਚ ਬੰਗਲਾ ਖਾਲੀ ਕਰਨ ਦਾ ਨਿਰਦੇਸ਼ ਜਾਰੀ ਕੀਤਾ ਸੀ। ਇਸਦੇ ਬਾਅਦ ਹੀ ਸਾਰੇ ਸਾਬਕਾ ਮੁੱਖਮੰਤਰੀਆਂ ਨੇ ਆਪਣੇ ਲਈ ਘਰ ਲੱਭਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।


Related News