ਅਕਾਲੀ ਦਲ ਅਤੇ ਕਾਂਗਰਸ ਪ੍ਰਤੀ ਸੰਸਾਰ ਭਰ ਦੇ ਦਿੱਖਾ ''ਚ ਭਾਰੀ ਰੋਸ : ਜੱਥੇਦਾਰ ਰਣਸੀਂਹ

05/18/2018 2:59:38 PM

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਬਰਗਾੜ੍ਹੀ ਬੇਅਦਬੀ ਕਾਂਡ ਦਾ ਸਿੱਖ ਕੌਮ ਨੂੰ ਇਨਸਾਫ ਨਾਂ ਮਿਲਣ 'ਤੇ ਸਰਬੱਤ ਖਾਲਸਾ ਦੇ ਚੁੱਣੇ ਹੋਏ ਜੱਥੇਦਾਰਾਂ ਨੇ ਅੰਨੀ-ਬੋਲੀ ਸਰਕਾਰ ਦੇ ਕੰਨ ਖੋਲਣ ਲਈ 1 ਜੂਨ ਨੂੰ ਕਸਬਾ ਬਰਗਾੜ੍ਹੀ (ਫਰੀਦਕੋਟ) ਵਿਖੇ ਰੋਸ ਦਿਵਸ ਮਨਾ ਰਹੀ ਹੈ। ਇਸ ਮੌਕੇ ਸੂਬਾ ਪੱਧਰੀ ਪੰਥਕ ਇਕੱਠ ਰੱਖਿਆ ਗਿਆ ਹੈ, ਜਿਸ ਦੀਆਂ ਮੋਗਾ ਜ਼ਿਲੇ 'ਚ ਸ਼੍ਰੋਮਣੀ ਅਕਾਲੀ ਦਲ 1920 ਵਲੋਂ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਜੱਥੇਦਾਰ ਬੂਟਾ ਸਿੰਘ ਰਣਸੀਂਹ ਦੀ ਅਗਵਾਈ 'ਚ ਪਿੰਡ ਮਾਛੀਕੇ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਰਣਸੀਂਹ ਨੇ ਕਿਹਾ ਕਿ ਮਨੁੱਖਤਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1 ਜੂਨ 2015 ਨੂੰ ਚੋਰੀ ਹੋ ਗਏ ਸਨ, ਜਿਨ੍ਹਾਂ ਦੀ ਬਰਗਾੜ੍ਹੀ ਵਿਖੇ ਬੇਅਦਵੀ ਕੀਤੀ ਗਈ ਸੀ। ਅਜਿਹਾ ਕਰਨ ਵਾਲੇ ਦੋਸ਼ੀ ਅਜੇ ਤੱਕ ਗ੍ਰਿਫਤਾਰ ਨਹੀਂ ਹੋਏ। ਪਹਿਲਾਂ ਅਕਾਲੀ ਭਾਜਪਾ ਸਰਕਾਰ ਚੁੱਪ ਰਹੀ ਹੁਣ ਮੌਜੂਦਾ ਕਾਂਗਰਸ ਸਰਕਾਰ ਇਸ ਮਾਮਲੇ 'ਤੇ ਚੁੱਪ ਹੈ, ਜਿਸ ਕਾਰਨ ਸੰਸਾਰ ਭਰ ਦੇ ਸਿੱਖਾ ਅਤੇ ਧਾਰਮਿਕ ਲੋਕਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। 
ਇਸ ਮੌਕੇ ਉਨ੍ਹਾਂ ਸਮੂਹ ਲੋਕਾਂ ਨੂੰ 1 ਜੂਨ ਦੇ ਪੰਥਕ ਇਕੱਠ 'ਚ ਕਾਫਲਿਆਂ ਦੇ ਰੂਪ 'ਚ ਆਉਂਣ ਦੀ ਅਪੀਲ ਕੀਤੀ ਤਾਂ ਕਿ ਅੰਨੀ ਤੇ ਬੋਲੀ ਸਰਕਾਰ ਦੇ ਕੰਨ ਖੋਹਲੇ ਜਾ ਸਕਣ। ਇਸ ਸਮੇਂ ਕੇਵਲ ਸਿੰਘ ਪੰਚ, ਮਾਸਟਰ ਗੁਰਬਖਸ ਸਿੰਘ, ਰਾਮ ਸਿੰਘ, ਗੁਰਚਰਨ ਸਿੰਘ, ਰੂਪ ਸਿੰਘ, ਹਰਭਜਨ ਸਿੰਘ, ਬਹਾਦਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।


Related News