ਅਗਰਤਲਾ ''ਚ ਹੜ੍ਹ ਕਾਰਨ ਸਥਿਤੀ ਖਰਾਬ, ਲੋਕ ਘਰ ਛੱਡਣ ਲਈ ਹੋਏ ਮਜਬੂਰ

05/21/2018 3:52:50 PM

ਅਗਰਤਲਾ— ਪਿਛਲੇ 24 ਘੰਟੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੱਛਮੀ ਤ੍ਰਿਪੁਰਾ, ਗੋਮਤੀ ਅਤੇ ਖੋਵਾਈ 'ਚ ਹੜ੍ਹ ਦੀ ਸਥਿਤੀ ਬੇਹੱਦ ਖਰਾਬ ਹੋ ਗਈ। ਇਸ ਦੇ ਕਾਰਨ ਜ਼ਿਲੇ ਦੇ 25000 ਤੋਂ ਵਧ ਲੋਕਾਂ ਨੇ ਘਰ ਛੱਡ ਕੇ ਰਾਹਤ ਸ਼ਿਵਰਾਂ 'ਚ ਸ਼ਰਨ ਲੈ ਲਈਲਈ ਹੈ। ਰਿਪੋਰਟ ਅਨੁਸਾਰ, ਹਾਵੜਾ ਨਦੀਂ ਦਾ ਪਾਣੀ ਅਗਰਤਲਾ ਦੇ ਦੱਖਣੀ-ਪੱਛਮੀ ਇਲਾਕੇ 'ਚ ਖਤਰੇ ਦੇ ਨਿਸ਼ਾਨ ਤੋਂ ਕਾਫੀ ਉੱਪਰ ਵਹਿ ਰਿਹਾ ਹੈ। ਕਲ ਰਾਤ ਨਦੀਂ ਦਾ ਪਾਣੀ ਬੰਨ੍ਹ ਪਾਰ ਗਿਆ ਹੈ। ਜਿਸ ਕਰਕੇ ਉਥੇ ਰਹਿ ਰਹੇ ਕਾਫੀ ਪਰਿਵਾਰ ਇਸ ਨਾਲ ਪ੍ਰਭਾਵਿਤ ਹੋਏਹੈ। ਸਬ ਡਿਵੀਜ਼ਨਲ ਮੈਜਿਸਟ੍ਰੇਟ (ਐੈੱਸ. ਡੀ. ਐੈੱਮ.) ਤਪਨ ਕੁਮਾਰ ਦਾਸ ਨੇ ਕਿਹਾ ਕਿ ਪ੍ਰਸ਼ਾਸ਼ਨ ਹੜ੍ਹ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਨਾਲ ਜੁੜੀਆਂ ਵਸਤੂਆਂ ਦੀ ਕੋਈ ਕਮੀ ਆ ਨਹੀਂ ਹੈ। ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ, ਪਾਣੀ ਅਤੇ ਬੱਚਿਆਂ ਨੂੰ ਦੁੱਧ ਮੁਹੱਈਆ ਕਰਵਾਇਆ ਜਾ ਰਿਹਾ ਹੈ। ਦਾਸ ਨੇ ਕਿਹਾ ਹੈ ਕਿ ਰਾਹਤ ਸ਼ਿਵਰਾਂ 'ਚ ਡਾਕਟਰਾਂ ਨੂੰ ਭੇਜ ਕੇ ਸਿਹਤ ਜਾਂਚ ਕਰਵਾਇਆ ਜਾ ਰਿਹਾ ਹੈ।
ਗੋਮਤੀ ਨਦੀਂ 'ਚ ਅਚਾਨਕ ਪਾਣੀ ਦੇ ਪੱਧਰ 'ਚ ਵਾਧਾ ਹੋਣ 'ਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਉਦੈਪੁਰ ਅਤੇ ਸੋਨਾਪੁਰ ਸ਼ਿਵਰ 'ਚ ਭੇਜਿਆ ਗਿਆ ਹੈ। ਬੀਤੀ ਰਾਤ 'ਚ ਖੋਵਾਈ, ਢਲਾਈ, ਮਨੂੰ ਅਤੇ ਡਿਓ ਨਦੀਂ ਦਾ ਜਲ ਪੱਧਰ 'ਚ ਵਾਧਾ ਹੋ ਰਿਹਾ ਹੈ। ਸੂਬਾਪ੍ਰਸ਼ਾਸ਼ਨ ਨੇ ਰਾਜਭਰ 'ਚ ਹੜ੍ਹ ਚਿਤਾਵਨੀ ਜਾਰੀ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਜ਼ਮੀਨ ਖਿਸਕਣ ਅਤੇ ਜਲ ਪ੍ਰਭਾਵ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਤਿੰਨ ਦਿਨਾਂ ਤੋਂ ਭਾਰੀ ਬਾਰਿਸ਼ ਹੋਣ ਦੇ ਕਾਰਨ ਜ਼ਮੀਨ ਖਿਸਕਣ ਨਾਲ ਇਕ ਪਰਿਵਾਰ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ। ਸੂਬੇ 'ਚ ਬੀਤੇ ਦੋ ਮਹੀਨਿਆਂ ਚ ਜ਼ਮੀਨ ਖਿਸਕਣ ਅਤੇ ਹਨੇਰੀ ਨਾਲ 14 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 24 ਜ਼ਖਮੀ ਹੋਏ ਹਨ। ਮਾਨਸੂਨ ਹਨੇਰੀ ਦੇ ਕਾਰਨ 10,000 ਰਿਹਾਇਸ਼ੀ ਇਲਾਕੇ ਪ੍ਰਭਾਵਿਤ ਹੋਏ ਹਨ। ਜੀਨਾਰਿਆ ਸਬ-ਡਿਵੀਜ਼ਨ 'ਚ ਕਈ ਜਗ੍ਹਾ 'ਤੇ ਰਾਸ਼ਟਰੀ ਰਾਜਮਾਰਗ 'ਤੇ ਹੜ੍ਹ ਕਾਰਨ ਅਗਰਤਲਾ 'ਚ ਪੂਰਬੀ ਪਾਸਾ ਬੰਦ ਹੋ ਗਿਆ ਹੈ। ਰੇਲ ਪਟਰੀ 'ਤੇ ਜਲਪ੍ਰਭਾਵ ਦੇ ਕਰਕੇ ਉੱਤਰ ਦਿਸ਼ਾ ਵੱਲੋਂ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ। ਸਿੱਖਿਆ ਮੰਤਰੀ ਰਤਨ ਨਾਥ ਨੇ ਕਲ ਰਾਤ ਰਾਹਤ ਸ਼ਿਵਰਾਂ 'ਚ ਜਾ ਕੇ ਨਿਰੀਖਣ ਕੀਤਾ। ਉਨ੍ਹਾਂ ਨੇ ਯਕੀਨ ਦਿਵਾਇਆ ਕਿ ਹੜ੍ਹ ਨਾਲ ਹੋਏ ਨੁਕਸਾਨ ਨੂੰ ਠੀਕ ਕਰਵਾਉਣ 'ਚ ਸੂਬਾ ਸਰਕਾਰ ਹਰ ਤਰ੍ਹਾਂ ਦਾ ਸਹਿਯੋਗ ਦੇਵੇਗੀ। ਹੜ੍ਹ ਦਾ ਪਾਣੀ ਘੱਟ ਹੋਣ 'ਤੇ ਇਲਾਕਿਆਂ 'ਚ ਸਵੱਛਤਾ ਦੇ ਹਾਲਾਤਾਂ 'ਤੇ ਧਿਆਨ ਦੇਵੇਗੀ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸੂਬਾ ਭਰ 'ਚ ਅਗਲੇ ਤਿੰਨ ਦਿਨ 'ਚ ਹੋਰ ਵੱਧ ਬਾਰਿਸ਼ ਹੋਣ ਦਾ ਅਨੁਮਾਨ ਹੈ। ਹੁਣ ਤੱਕ ਤ੍ਰਿਪੁਰਾ 'ਚ ਇਸ ਸਾਲ ਮਾਨਸੂਨ ਤੋਂ ਪਹਿਲਾਂ 798 ਕਿਲੋਮੀਟਰ ਬਾਰਿਸ਼ ਦਰਜ ਕੀਤੀ ਗਈ ਹੈ, ਜੋ ਪਹਿਲਾਂ ਨਾਲੋ ਦੁਗਣਾ ਹੈ। ਕੇਵਲ ਮਈ ਦੇ ਮਹੀਨੇ 'ਚ ਹੀ ਸਾਲ ਦੀ ਪ੍ਰਤੀਸ਼ਤ ਬਾਰਿਸ਼ ਦਰਜ ਹੋਈ ਹੈ।


Related News