ਮੈਚ ਦੇ ਬਾਅਦ ਟੀਮ ਦੇ ਮੁੱਖ ਕੋਚ ਰਿੱਕੀ ਪੌਂਟਿੰਗ ਨੇ ਦਿੱਤਾ ਇਹ ਬਿਆਨ

Sunday, May 20, 2018 - 10:32 PM (IST)

ਮੈਚ ਦੇ ਬਾਅਦ ਟੀਮ ਦੇ ਮੁੱਖ ਕੋਚ ਰਿੱਕੀ ਪੌਂਟਿੰਗ ਨੇ ਦਿੱਤਾ ਇਹ ਬਿਆਨ

ਨਵੀਂ ਦਿੱਲੀ (ਬਿਊਰੋ)— ਦਿੱਲੀ ਡੇਅਰਡੇਵਿਲਜ਼ ਦੇ ਕੋਚ ਰਿੱਕੀ ਪੌਂਟਿੰਗ ਨੇ ਫਿਰੋਜਸ਼ਾਹ ਕੋਟਲਾ ਮੈਦਾਨ 'ਚ ਮੁੰਬਈ ਇੰਡੀਅਨਸ 'ਤੇ ਆਈ.ਪੀ.ਐੱਲ. ਮੈਚ 'ਚ ਮਿਲੀ ਜਿੱਤ ਦੇ ਬਾਅਦ ਕਿਹਾ ਪਿਛਲੇ ਦੋ ਮੁਕਾਬਲੇ ਕਾਫੀ ਸ਼ਾਨਦਾਰ ਰਹੇ ਅਤੇ ਜੇਕਰ ਟੂਰਨਾਮੈਂਟ ਵਿਚਾਲੇ ਕੁਝ ਮੈਚ ਜਿੱਤ ਲਏ ਹੁੰਦੇ ਤਾਂ ਸ਼ਾਇਦ ਨਤੀਜਾ ਕੁਝ ਹੋਰ ਹੋ ਸਕਦਾ ਸੀ। ਪੌਂਟਿੰਗ ਨੇ ਕਿਹਾ ਲੜਕਿਆਂ ਨੇ ਪਿਛਲੇ ਦੋ ਮੈਚਾਂ ਤੋਂ ਕਾਫੀ ਚੰਗਾ ਖੇਡ ਦਿਖਾਇਆ। ਅਸੀਂ ਕੁਝ ਹੋਰ ਮੈਚ ਜਿੱਤ ਸਕਦੇ ਸੀ।

ਇਸ ਤੋਂ ਬਾਅਦ ਉਨ੍ਹਾਂ ਕਿਹਾ ਮੁੰਬਈ ਦੀ ਟੀਮ ਪਿਛਲਾ ਮੈਚ ਜਿੱਤ ਕੇ ਆਈ ਸੀ ਅਤੇ ਉਥੇ ਹੀ ਚੇਨਈ ਦੀ ਟੀਮ ਕਾਫੀ ਮਜ਼ਬੂਤ ਸੀ ਜਿਸਨੂੰ ਸਾਡੀ ਨੇ ਹਰਾਇਆ। ਇਹ ਰਣਨੀਤੀ ਪਿਛਲੇ ਮੈਚਾਂ 'ਚ ਵੀ ਅਪਣਾ ਸਕਦੇ ਸੀ ਇਹ ਪੁਛੇ ਜਾਣ 'ਤੇ ਪੌਂਟਿੰਗ ਨੇ ਕਿਹਾ ਕਿ ਸ਼ੁਰੂ ਦੇ 5 ਮੈਚ ਅਸੀਂ ਵਿਰੋਧੀ ਟੀਮਾਂ ਦੇ ਮੈਦਾਨਾਂ 'ਤੇ ਖੇਡੇ ਜਿਨ੍ਹਾਂ 'ਚੋਂ ਸਿਰਫ ਇਕ ਮੈਚ ਹੀ ਜਿੱਤ ਸਕੇ। ਅਸੀਂ ਸ਼ੁਰੂ 'ਚ ਤਜ਼ਰਬੇਕਾਰ ਖਿਡਾਰੀਆਂ 'ਤੇ ਭਰੋਸਾ ਦਿਖਾਇਆ ਪਰ ਨੌਜਵਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਨੇਪਾਲ ਦੇ ਗੇਂਦਬਾਜ਼ ਲਾਮਿਛਾਨੇ ਬਾਰੇ ਪੁੱਛਣ 'ਤੇ ਪੌਂਟਿੰਗ ਨੇ ਕਿਹਾ, ਉਸ ਨੇ ਕਾਫੀ ਚੰਗੀ ਗੇਂਦਬਾਜ਼ੀ ਕੀਤੀ। ਉਸ 'ਚ ਕਾਬਲੀਅਤ ਹੈ। ਅਭਿਸ਼ੇਕ ਸ਼ਰਮਾ ਵੀ ਚੰਗੇ ਖਿਡਾਰੀ ਹਨ। ਗੌਤਮ ਗੰਭੀਰ ਦੇ ਕਪਤਾਨੀ ਛੱਡਣ ਬਾਰੇ ਉਨ੍ਹਣ ਕਿਹਾ, ਇਸਦਾ ਬੁਰਾ ਅਸਰ ਪਿਆ। ਮੈਨੇਜਮੈਂਟ ਅਤੇ ਸਾਰੇ ਖਿਡਾਰੀ ਇਸ ਫੈਸਲੇ ਤੋਂ ਹੈਰਾਨ ਸੀ। ਪਰ ਇਹ ਇਕ ਦਮਦਾਰ ਫੈਸਲਾ ਸੀ। ਇਸ ਤਰ੍ਹਾਂ ਦੇ ਫੈਸਲੇ ਲੈਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਵੀ ਜ਼ਿੰਮੇਵਾਰੀ ਸਮਝੀ ਅਤੇ ਸ਼ਾਨਦਾਰ ਕਪਤਾਨੀ ਕੀਤੀ।

ਉਥੇ ਹੀ ਮੁੰਬਈ ਦੇ ਬੈਨ ਕਟਿੰਗ ਤੋਂ ਜਦੋਂ ਪੁੱਛਿਆ ਗਿਆ ਕਿ ਜਦੋਂ ਉਹ ਟੀਮ ਨੂੰ ਟੀਚੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦੂਜੇ ਪਾਸੇ ਕੋਈ ਬੱਲੇਬਾਜ਼ ਟਿੱਕ ਨਾ ਸਕਿਆ। ਉਨ੍ਹਾਂ ਦੇ ਨਾਲ ਮਯੰਕ ਮਾਰਕੰਡੇ ਮੌਜੂਦ ਸਨ। ਇਸ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੈ, ਉਹ ਕਾਫੀ ਨੌਜਵਾਨ ਖਿਡਾਰੀ ਹਨ। ਅਸੀਂ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਪਹਿਲਾਂ ਹੀ ਝਲ ਰਹੇ ਸੀ, ਜਿਸ ਕਾਰਨ ਅਸੀਂ ਕੁਝ ਮੈਚ ਗੁਆ ਲਏ ਸੀ।


Related News