8 ਲੱਖ ਦੀ ਆਬਾਦੀ ਵਾਲਾ ਸ਼ਹਿਰ 7 ''ਡਾਇਲ 108'' ਐਂਬੂਲੈਂਸਾਂ ਸਹਾਰੇ

05/21/2018 5:43:33 AM

ਕਪੂਰਥਲਾ, (ਮਲਹੋਤਰਾ)- ਜ਼ਿਲਾ ਕਪੂਰਥਲਾ ਦੀ 8 ਲੱਖ ਤੋਂ ਜ਼ਿਆਦਾ ਆਬਾਦੀ ਵਾਲੇ ਖੇਤਰ 'ਚ ਹੋਣ ਵਾਲੀਆਂ ਦੁਰਘਟਨਾਵਾਂ ਅਤੇ  ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਐਮਰਜੈਂਸੀ ਦੌਰਾਨ ਸਿਵਲ ਸਮੇਤ ਹੋਰ ਹਸਪਤਾਲਾਂ 'ਚ ਪਹੁੰਚਾਉਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ 108 ਨੰਬਰ ਐਂਬੂਲੈਂਸ ਵਾਲੀਆਂ 7 ਗੱਡੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਲਗਭਗ 7 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀਆਂ ਇਨ੍ਹਾਂ ਗੱਡੀਆਂ ਦੀ ਮੇਂਟੀਨੈਂਸ ਤੇ ਸਫਾਈ ਦੀ ਘਾਟ ਕਾਰਨ ਹਾਲਤ ਖਸਤਾ ਹੋ ਚੁੱਕੇ ਹਨ। ਕਈ ਵਾਰ ਤਾਂ ਮਰੀਜ਼ ਤੇ ਉਸਦੇ ਪਰਿਵਾਰਕ ਮੈਂਬਰ ਇਸ 108 ਐਂਬੂਲੈਂਸ 'ਚ ਬੈਠਣ ਤੋਂ ਵੀ ਡਰਦੇ ਹਨ। ਜਗ ਬਾਣੀ ਟੀਮ ਵਲੋਂ ਪੰਜਾਬ ਦੀ ਸਾਬਕਾ ਸਰਕਾਰ ਵਲੋਂ ਸਾਲ 2011 ਤੋਂ ਚਲਾਈ ਜਾ ਰਹੀ 108 ਨੰਬਰ ਐਂਬੂਲੈਂਸ ਗੱਡੀਆਂ ਦੀ ਜਾਂਚ ਕੀਤੀ ਗਈ ਤਾਂ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ। ਜਿਥੇ  ਸ਼ਹਿਰੀ ਖੇਤਰ 'ਚ ਚੱਲਣ ਵਾਲੀਆਂ ਡਾਇਲ 108 ਨੰਬਰ ਗੱਡੀਆਂ ਕਾਫੀ ਹੱਦ ਤਕ ਠੀਕ ਸਨ, ਉਥੇ ਹੀ ਪੇਂਡੂ ਖੇਤਰ ਵਾਲੀਆਂ ਗੱਡੀਆਂ 'ਚ ਕਈ ਤਰ੍ਹਾਂ ਦੀਆਂ ਕਮੀਆਂ ਨਜ਼ਰ ਆਈਆਂ। ਇਸ ਸਬੰਧੀ ਗੱਡੀਆਂ ਵਲੋਂ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਵੀ ਰਾਏ ਜਾਣੀ ਗਈ।
ਦਵਾਈਆਂ ਦੀ ਹੈ ਕਮੀ
ਟੀਮ ਵਲੋਂ ਜਦੋਂ ਸਰਵੇ ਕੀਤਾ ਗਿਆ ਤਾਂ  ਪਤਾ ਲੱਗਾ ਕਿ ਪੇਂਡੂ ਖੇਤਰ ਵਾਲੀਆਂ ਕੁਝ 108 ਐਂਬੂਲੈਂਸ ਗੱਡੀਆਂ 'ਚ ਵਿਭਾਗ ਵਲੋਂ ਭੇਜੀਆਂ ਜਾਣ ਵਾਲੀਆਂ ਦਵਾਈਆਂ ਕਾਫੀ ਘੱਟ ਸਨ। ਮਰੀਜ਼ਾਂ ਨੇ ਇਥੋਂ ਤਕ ਕਿਹਾ ਕਿ ਗੱਡੀਆਂ 'ਚ ਰੱਖੀਆਂ ਗਈਆਂ ਦਵਾਈਆਂ ਐਕਸਪਾਇਰੀ ਸਨ। ਕਈ ਗੱਡੀਆਂ 'ਚ ਕੰਪਨੀ ਵਲੋਂ ਵਿਸ਼ੇਸ਼ ਤੌਰ 'ਤੇ ਰੱਖਿਆ ਜਾਣ ਵਾਲਾ ਟ੍ਰਾਮਾਡੋਲ ਇੰਜੈਕਸ਼ਨ ਵੀ ਨਹੀਂ ਸੀ, ਜੋ ਗੰਭੀਰ ਮਰੀਜ਼ ਨੂੰ ਮਾਹਿਰ ਦੀ ਸਲਾਹ ਤੋਂ ਬਾਅਦ ਲਾਇਆ ਜਾਂਦਾ ਹੈ।
ਰੱਬ ਭਰੋਸੇ ਹੀ ਚਲ ਰਹੀਆਂ ਹਨ ਕਈ ਗੱਡੀਆਂ
7 ਸਾਲ ਤੋਂ ਲਗਾਤਾਰ ਕਪੂਰਥਲਾ ਦੀਆਂ ਸੜਕਾਂ 'ਤੇ ਚੱਲਣ ਵਾਲੀਆਂ ਕਈ 108 ਨੰਬਰ ਐਂਬੂਲੈਂਸ ਗੱਡੀਆਂ ਦੀ ਹਾਲਤ ਕਾਫੀ ਖਸਤਾ ਨਜ਼ਰ ਆਈ। ਇਹ ਗੱਡੀਆਂ ਰੱਬ ਭਰੋਸੇ ਜਾਂ ਉਸਦੇ ਚਾਲਕਾਂ ਦੀ ਸਮਝਦਾਰੀ ਨਾਲ ਹੀ ਉਸ 'ਚ ਬੈਠੇ ਮਰੀਜ਼ਾਂ ਨੂੰ ਉਸਦੀ ਮੰਜ਼ਿਲ ਤਕ ਪਹੁੰਚਾ ਰਹੀਆਂ ਹਨ।
ਨਹੀਂ ਹੈ ਆਕਸੀਜਨ ਸਿਲੰਡਰ ਤੇ ਅੱਗ ਬੁਝਾਊ ਯੰਤਰ
ਜ਼ਿਲਾ ਕਪੂਰਥਲਾ ਦੀ ਸੜਕਾਂ 'ਤੇ ਹੂਟਰ ਵਜ੍ਹਾ ਕੇ ਦੌੜਨ ਵਾਲੇ 108 ਐਂਬੂਲੈਂਸ ਦੀਆਂ ਕੁਝ ਗੱਡੀਆਂ 'ਚ ਆਕਸੀਜਨ ਸਿਲੰਡਰ ਤਾਂ ਹਨ ਪਰ ਉਹ ਲਗਭਗ ਖਾਲੀ ਦੀ ਤਰ੍ਹਾਂ ਹੈ। ਗੱਡੀਆਂ 'ਚ ਲਾਏ ਗਏ ਅੱਗ ਬੁਝਾਊ ਯੰਤਰ ਕਈ ਗੱਡੀਆਂ 'ਚ ਹੈ ਹੀ ਨਹੀਂ ਤੇ ਕਈ ਗੱਡੀਆਂ 'ਚ ਸਿਰਫ ਸ਼ੋਅ ਪੀਸ ਵਾਂਗ ਰੱਖੇ ਹੋਏ ਹਨ।
ਗੱਡੀਆਂ 'ਚ ਸਫਾਈ ਦੀ ਭਾਰੀ ਕਮੀ
ਸੜਕਾਂ 'ਤੇ ਹੋਏ ਜ਼ਖਮੀ  ਹੋਏ ਮਰੀਜ਼ਾਂ ਨੂੰ ਘਟਨਾ ਸਥਾਨ ਤੋਂ 108 ਐਂਬੂਲੈਂਸ ਗੱਡੀ 'ਚ ਪਾ ਕੇ ਨਜ਼ਦੀਕੀ ਸਿਵਲ ਹਪਸਤਾਲ 'ਚ ਪਹੁੰਚਾਉਣ ਦੇ ਬਾਅਦ ਐਂਬੂਲੈਂਸ ਦੇ ਸਟਾਫ ਵਲੋਂ ਗੱਡੀ ਨੂੰ ਚੰਗੀ ਤਰ੍ਹਾਂ ਸਾਫ ਨਹੀਂ ਕੀਤਾ ਜਾਂਦਾ, ਜਿਸ ਨਾਲ ਕੁਝ ਸਮੇਂ ਬਾਅਦ ਹੀ ਬਦਬੂ ਆਉਣ ਲਗਦੀ ਹੈ। ਇਸ ਨਾਲ ਅਜਿਹੀਆਂ ਗੱਡੀਆਂ 'ਚ ਮਰੀਜ਼ ਬੈਠਣ ਤੋਂ ਗੁਰੇਜ਼ ਕਰਦਾ ਹੈ। ਅਜਿਹੀ ਸ਼ਿਕਾਇਤ ਕਪੂਰਥਲਾ ਦੀ 108 ਐਂਬੂਲੈਂਸ 'ਚ ਬੈਠਣ ਦੇ ਬਾਅਦ ਕਈ ਮਰੀਜ਼ਾਂ ਤੇ ਉਸਦੇ ਰਿਸ਼ਤੇਦਾਰਾਂ ਨੇ ਕੀਤੀ ਹੈ।
ਮਰੀਜ਼ਾਂ ਨੂੰ ਮਜਬੂਰਨ ਲੈਣਾ ਪੈਂਦਾ ਹੈ ਪ੍ਰਾਈਵੇਟ ਐਂਬੂਲੈਂਸ ਦਾ ਸਹਾਰਾ
ਪੰਜਾਬ ਸਰਕਾਰ ਵਲੋਂ ਦੁਰਘਟਨਾਵਾਂ 'ਚ ਜ਼ਖਮੀ ਤੇ ਹੋਰ ਮਰੀਜ਼ਾਂ ਨੂੰ ਜ਼ਿਲੇ ਦੇ ਸਿਵਲ ਹਸਪਤਾਲਾਂ 'ਚ ਪਹੁੰਚਾਉਣ ਲਈ ਸਾਲ 2011 ਤੋਂ ਸ਼ੁਰੂ ਕੀਤੀ ਗਈ 108 ਐਂਬੂਲੈਂਸ ਸੇਵਾ ਦੀ ਹੁਣ ਹੋ ਚੁੱਕੀ ਖਸਤਾ ਹਾਲਤ ਨੂੰ ਦੇਖਦੇ ਹੋਏ ਕੁਝ ਲੋਕਾਂ ਵਲੋਂ ਆਪਣੇ ਮਰੀਜ਼ ਨੂੰ ਸਹੀ ਤਰੀਕੇ ਨਾਲ ਹਸਪਤਾਲ ਪਹੁੰਚਾਉਣ ਲਈ ਜ਼ਿਲਾ ਭਰ 'ਚ ਕੁਝ ਪ੍ਰਾਈਵੇਟ ਕੰਪਨੀਆਂ ਤੇ ਹਸਪਤਾਲਾਂ ਵਲੋਂ ਬਣਾਈਆਂ ਗਈਆਂ ਆਧੁਨਿਕ ਸੁਵਿਧਾਵਾਂ ਨਾਲ ਲੈਸ ਐਂਬੂਲੈਂਸਾਂ 'ਚ ਲੈ ਕੇ ਜਾਣ ਨੂੰ ਪਹਿਲ ਦਿੱਤੀ ਜਾਂਦੀ ਹੈ।
ਕੀ ਕੀ ਹੋਣਾ ਚਾਹੀਦਾ ਹੈ 108 ਨੰਬਰ ਐਂਬੂਲੈਂਸ 'ਚ
r ਆਧੁਨਿਕ ਸੁਵਿਧਾਵਾਂ ਨਾਲ ਲੈਸ ਏਸਟ ਐਂਡ ਬਾਕਸ
r ਹਰ ਤਰ੍ਹਾਂ ਦੀਆਂ ਦਵਾਈਆਂ
r ਆਕਸੀਜਨ ਦੇ ਦੋ ਸਿਲੰਡਰ
r ਡ੍ਰੈਸਿੰਗ ਪੈਡ, ਪੱਟੀਆਂ, ਸ਼ੂਗਰ ਚੈੱਕ ਕਰਨ ਵਾਲਾ ਗਲੁਕੋ ਮੀਟਰ
r ਏ. ਸੀ. ਇਨਵਰਟਰ


Related News