ਵਿਆਹ ਪ੍ਰੋਗਰਾਮ 'ਚ ਜ਼ਹਿਰੀਲਾ ਭੋਜਨ ਖਾਣ ਨਾਲ 90 ਲੋਕ ਬੀਮਾਰ, 10 ਦੀ ਹਾਲਤ ਗੰਭੀਰ

Friday, Apr 27, 2018 - 04:29 PM (IST)

ਵਿਆਹ ਪ੍ਰੋਗਰਾਮ 'ਚ ਜ਼ਹਿਰੀਲਾ ਭੋਜਨ ਖਾਣ ਨਾਲ 90 ਲੋਕ ਬੀਮਾਰ, 10 ਦੀ ਹਾਲਤ ਗੰਭੀਰ

ਫਰੂਖਾਬਾਦ— ਉਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲੇ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਵਿਆਹ ਪ੍ਰੋਗਰਾਮ 'ਚ ਖਾਣਾ ਖਾ ਕੇ 90 ਬਾਰਾਤੀ ਬੀਮਾਰ ਹੋ ਗਏ। ਬਾਰਾਤੀਆਂ ਨੂੰ ਪੇਟ ਦਰਦ ਅਤੇ ਦਸਤ ਦੀ ਸ਼ਿਕਾਇਤ ਹੋਣ ਲੱਗੀ। ਜਿਸ ਦੇ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। 
 

PunjabKesari
ਜਾਣਕਾਰੀ ਮੁਤਾਬਕ ਬਾਰਾਤ ਖਾਣਾ ਖਾ ਕੇ ਸੌਣ ਚਲੀ ਗਈ। ਸਵੇਰੇ ਹੁੰਦੇ ਹੀ ਬਾਰਾਤੀਆਂ ਦੀ ਹਾਲਤ ਖਰਾਬ ਹੋਣ ਲੱਗੀ। ਜ਼ਹਿਰੀਲਾ ਭੋਜਨ ਖਾਣ ਨਾਲ ਲਾੜੇ ਦੇ ਪਿਤਾ ਪੰਨਾਲਾਲ ਅਤੇ ਭਰਾਵਾਂ ਦੀ ਹਾਲਤ ਖਰਾਬ ਹੋ ਗਈ। ਸਾਰਿਆਂ ਦਾ ਇਲਾਜ ਚੱਲ ਰਿਹਾ ਹੈ ਪਰ 10 ਲੋਕਾਂ ਦੀ ਜ਼ਿਆਦਾ ਹਾਲਤ ਖਰਾਬ ਹੋਣ ਕਰਕੇ ਹੋਰ ਡਾਕਟਰਾਂ ਦੇ ਸਾਥ ਨਾਲ ਇਲਾਜ ਕੀਤਾ ਜਾ ਰਿਹਾ ਹੈ। ਖਤਰੇ ਦੀ ਕੋਈ ਗੱਲ ਨਹੀਂ ਹੈ।


Related News