ਗੈਰਾਜ ''ਚ ਕੰਮ ਕਰਨ ਵਾਲੇ ਭਾਰਤੀ ਦੀ ਲੱਗੀ ਲਾਟਰੀ, ਰਾਤੋਂ ਰਾਤ ਬਣਿਆ ਕਰੋੜਪਤੀ

05/12/2018 9:19:53 PM

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਰਹਿ ਰਹੇ ਭਾਰਤੀ ਮੂਲ ਦੇ ਦੋ ਦੋਸਤਾਂ ਨੇ ਦੁਬਈ ਦੇ ਡਿਊਟੀ ਫ੍ਰੀ ਮਿਲੇਨੀਅਮ ਮਿਲੀਨੇਅਰ ਡ੍ਰਾਅ 'ਚ 10 ਲੱਖ ਡਾਲਰ ਭਾਵ 6 ਕਰੋੜ 54 ਲੱਖ ਰੁਪਏ ਦੀ ਰਕਮ ਜਿੱਤੀ ਹੈ। ਗਲਫ ਨਿਊਜ਼ ਦੀ ਰਿਪੋਰਟ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨੇ ਜਿਹੜੀ ਟਿਕਟ ਖਰੀਦੀ ਸੀ, ਉਸ ਨੂੰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਹੋਏ ਡ੍ਰਾਅ 'ਚ ਜੇਤੂ ਦੇ ਰੂਪ 'ਚ ਚੁਣਿਆ ਗਿਆ।
36 ਸਾਲਾਂ ਥੋਮੰਨਾ ਕੇਰਲ ਦਾ ਨਿਵਾਸੀ ਹੈ ਤੇ ਸ਼ਾਰਜਾਹ 'ਚ ਇਕ ਆਟੋਮੋਟਿਵ ਗੈਰਾਜ 'ਚ ਫੋਰਮੈਨ ਦੇ ਰੂਪ 'ਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਤੇ ਸਬੇਸਟਿਨ ਇਸ ਇਨਾਮੀ ਰਾਸ਼ੀ ਨੂੰ ਆਪਸ 'ਚ ਅੱਧਾ ਅੱਧਾ ਵੰਡਣਗੇ, ਕਿਉਂਕਿ ਦੋਹਾਂ ਨੇ ਮਿਲ ਕੇ ਲਾਟਰੀ ਦੀ ਟਿਕਟ ਖਰੀਦੀ ਸੀ। ਥੋਮੰਨਾ ਨੇ ਕਿਹਾ, 'ਇਸ ਸ਼ਾਨਦਾਰ ਜਿੱਤ ਲਈ ਦੁਬਈ ਡਿਊਟੀ ਫ੍ਰੀ ਨੂੰ ਧੰਨਵਾਦ। ਇਹ ਯਕੀਨੀ ਤੌਰ 'ਤੇ ਸਾਡੇ ਦੋਹਾਂ ਨੂੰ ਲੰਬੇ ਸਮੇਂ ਤਕ ਕੰਮ ਆਵੇਗਾ।'
ਸਬੇਸਟਿਨ ਨੇ ਇਸ ਲਾਟਰੀ ਦਾ ਟਿਕਟ ਪੰਜ ਵਾਰ ਖਰੀਦਿਆਂ ਸੀ ਤੇ ਹਰ ਵਾਰ ਘਰ ਪਰਤ ਕੇ ਆਪਣੀ ਮਾਂ ਨੂੰ ਮਜ਼ਾਕ 'ਚ ਕਹਿੰਦਾ ਸੀ ਕਿ ਉਸ ਨੇ ਲਾਟਰੀ ਜਿੱਤ ਲਈ ਹੈ। ਦੋਹਾਂ ਦੋਸਤਾਂ ਨੇ ਹਾਲੇ ਤਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਇਸ ਇਨਾਮੀ ਰਾਸ਼ੀ ਦਾ ਕੀ ਕਰਨਗੇ। ਹਾਲਾਂਕਿ ਉਹ ਦੋਵੇਂ ਦੁਬਈ 'ਚ ਰਹਿਣਾ ਤੇ ਕੰਮ ਕਰਨਾ ਜਾਰੀ ਰੱਖਣਗੇ। ਥੋਮੰਨਾ ਨੇ ਦੱਸਿਆ, 'ਫਿਲਹਾਲ ਉਨ੍ਹਾਂ ਦੀ ਭਾਰਤ ਪਰਤਨ ਦੀ ਕੋਈ ਯੋਜਨਾ ਨਹੀਂ ਹੈ।'


Related News