ਫਗਵਾੜਾ ਵਿਖੇ ਦੁਸਹਿਰੇ ਮੌਕੇ ਰਾਵਣ ਸਾੜਨ ਨੂੰ ਲੈ ਕੇ ਮਾਹੌਲ ਬਣਿਆ ਤਣਾਅਪੂਰਨ, ਪੜ੍ਹੋ ਕੀ ਹੈ ਪੂਰਾ ਮਾਮਲਾ

10/06/2022 12:03:53 AM

ਫਗਵਾੜਾ (ਜਲੋਟਾ) : ਫਗਵਾੜਾ ਦੇ ਓਂਕਾਰ ਨਗਰ ਇਲਾਕੇ 'ਚ ਦੁਸਹਿਰਾ ਮਨਾਉਣ ਨੂੰ ਲੈ ਕੇ ਦੋ ਪੱਖਾਂ 'ਚ ਬੀਤੇ ਕੁਝ ਸਮੇਂ ਤੋਂ ਬਣੀ ਹੋਈ ਆਪਸੀ ਤਣਾਤਣੀ ਕਾਰਨ ਮਾਹੌਲ ਅੱਜ ਤਣਾਅਪੂਰਨ ਬਣਿਆ ਰਿਹਾ। ਮਾਮਲੇ ਸਬੰਧੀ ਦੋਵਾਂ ਪੱਖਾਂ ਵਲੋਂ ਆਪਣੇ-ਆਪਣੇ ਦਾਅਵੇ ਕੀਤੇ ਜਾ ਰਹੇ ਸਨ। ਜਾਣਕਾਰੀ ਮੁਤਾਬਕ ਜਿੱਥੇ ਇਕ ਪੱਖ ਦੇ ਲੋਕਾਂ ਵੱਲੋਂ ਫਗਵਾੜਾ ਦੇ ਇਕ ਵੱਡੇ ਰਾਜਸੀ ਨੇਤਾ ਦੇ ਪੁੱਤਰ ਦੀ ਹਾਜ਼ਰੀ 'ਚ ਰਾਵਣ ਦਹਿਨ ਕੀਤਾ ਗਿਆ, ਉੱਥੇ ਹੀ ਦੂਜੇ ਪੱਖ ਦੇ ਲੋਕਾਂ ਵੱਲੋਂ ਉਂਕਾਰ ਨਗਰ ਦੀ ਗਰਾਊਂਡ 'ਚ ਦੋ ਪੁਤਲੇ ਜੋ ਕਿ ਬਿਨਾਂ ਸਰ ਦੇ ਸਨ ਗਰਾਊਂਡ 'ਚ ਲਿਆ ਕੇ ਦੇਰ ਰਾਤ ਤਕ ਰੱਖੀ ਰੱਖੇ। ਤਣਾਅਪੂਰਨ ਹਾਲਾਤ ਦੇ ਚਲਦਿਆਂ ਮੌਕੇ 'ਤੇ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀ ਵੱਡੀ ਗਿਣਤੀ 'ਚ ਪੁਲਸ ਫੋਰਸ ਨਾਲ ਮੌਜੂਦ ਸਨ ਅਤੇ ਇਹ ਮਾਮਲਾ ਪੰਜਾਬ ਪੁਲਸ ਦੇ ਡੀ.ਆਈ. ਜੀ ਦਫ਼ਤਰ ਤੱਕ ਵੀ ਜਾ ਪੁੱਜਾ।

ਇਹ ਵੀ ਪੜ੍ਹੋ : CM ਮਾਨ ਨੂੰ ਮਿਲਿਆ ਤਜਾਕਿਸਤਾਨ ਦਾ ਵਫ਼ਦ : ਸੈਰ-ਸਪਾਟਾ ਸਮੇਤ ਇਨ੍ਹਾਂ ਖੇਤਰਾਂ 'ਚ ਬਿਹਤਰ ਸਬੰਧਾਂ 'ਤੇ ਦਿੱਤਾ ਜ਼ੋਰ

ਜਗਬਾਣੀ ਨਾਲ ਗੱਲਬਾਤ ਕਰਦਿਆਂ ਮੌਕੇ 'ਤੇ ਮੌਜੂਦ ਥਾਣਾ ਸਿਟੀ ਫਗਵਾੜਾ ਦੇ ਐੱਸ.ਐੱਚ. ਓ ਅਮਨਦੀਪ ਸਿੰਘ ਨਾਹਰ ਨੇ ਦੱਸਿਆ ਕਿ ਓਂਕਾਰ ਨਗਰ ਦੀ ਗਰਾਊਂਡ 'ਚ ਦੁਸਹਿਰਾ ਮਨਾਉਣ ਸਬੰਧੀ ਜਿਸ ਪੱਖ ਕੋਲ ਸਰਕਾਰੀ ਤੌਰ 'ਤੇ ਪ੍ਰਸ਼ਾਸਨ ਦੀ ਮਨਜ਼ੂਰੀ ਸੀ ਉਨ੍ਹਾਂ ਵੱਲੋਂ ਰਾਵਣ ਦਹਿਨ ਕੀਤਾ ਗਿਆ ਹੈ ਅਤੇ ਇਹ ਸਾਰਾ ਕਾਰਜ ਸ਼ਾਂਤੀ ਪੂਰਵਕ ਢੰਗ ਨਾਲ ਨਿਪਟਿਆ ਹੈ, ਜਦਕਿ ਦੂਜੇ ਪੱਖ ਦੇ ਲੋਕਾਂ ਵੱਲੋਂ ਗਰਾਊਂਡ 'ਚ ਬਿਨਾਂ ਸਿਰ ਦੇ ਦੋ ਪੁਤਲੇ ਲਿਆ ਕੇ ਦੇਰ ਰਾਤ ਤਕ ਰੱਖੇ ਗਏ ਜਿਨ੍ਹਾਂ ਦਾ ਦਹਿ ਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਫਗਵਾੜਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਕਿਸੇ ਵੀ ਪੱਖ ਦੇ ਲੋਕਾਂ ਖਿਲਾਫ਼ ਪੁਲਸ ਵਲੋਂ ਅਧਿਕਾਰਿਕ ਤੌਰ 'ਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਨੇ ਐਫ.ਸੀ.ਆਈ ਦੇ ਸੇਵਾਮੁਕਤ ਕਰਮਚਾਰੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਖ਼ਬਰ ਲਿਖੇ ਜਾਣ ਤੱਕ ਮਾਮਲੇ ਨੂੰ ਲੈ ਕੇ ਜਿੱਥੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ ਉਥੇ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਇਹ ਸਾਰਾ ਮਾਮਲਾ ਇਕ ਧਿਰ ਵੱਲੋਂ ਰਾਜਸੀ ਪੱਧਰ 'ਤੇ ਆਪਣਾ ਰਸੂਖ ਵਿਖਾਉਂਦੇ ਹੋਏ ਪ੍ਰਸ਼ਾਸਨ ਦੀ ਮਦਦ ਨਾਲ ਨੇਪਰੇ ਚਾੜ੍ਹਿਆ ਗਿਆ ਹੈ ਜਦਕਿ ਦੂਜੇ ਪੱਖ ਦੀ ਪ੍ਰਸ਼ਾਸਨ ਵੱਲੋਂ ਬਹੁਤੀ ਜ਼ਿਆਦਾ ਸੁਣਵਾਈ ਨਹੀਂ ਕੀਤੀ ਗਈ ਹੈ।


Mandeep Singh

Content Editor

Related News