ਪੰਜਾਬ ਨੈਸ਼ਨਲ ਬੈਂਕ ਬਲੇਰਖਾਨਪੁਰ ਨੇ ਲੋਹਡ਼ੀ ਦਾ ਤਿਉਹਾਰ ਮਨਾਇਆ

01/12/2019 5:08:22 PM

ਕਪੂਰਥਲਾ (ਮੱਲੀ)-ਪੰਜਾਬ ਨੈਸ਼ਨਲ ਬੈਂਕ ਸ਼ਾਖਾ ਬਲੇਰਖਾਨਪੁਰ ਵਿਖੇ ਲੋਹਡ਼ੀ ਦਾ ਤਿਉਹਾਰ ਮਨਾਇਆ ਗਿਆ। ਇਸ ਸਮੇਂ ਸਰਕਲ ਹੈੱਡ ਐੱਸ.ਪੀ. ਸਿੰਘ ਤੇ ਡਿਪਟੀ ਸਰਕਲ ਹੈੱਡ ਅਰੁਣ ਗੁਪਤਾ, ਐੱਲ.ਡੀ.ਐੱਮ. ਕਪੂਰਥਲਾ ਗੌਰਵ ਵਿਜ ਤੇ ਬਾਕੀ ਸਟਾਫ ਦੁਆਰਾ ਗਰੀਬ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆਂ। ਲੋਹਡ਼ੀ ਦੇ ਤਿਉਹਾਰ ’ਤੇ ਐੱਨ.ਆਰ.ਆਈ. ਵੀਰਾਂ ਨੇ ਵੀ ਆਪਣਾ ਯੋਗਦਾਨ ਪਾਇਆ। ਇਸ ਸਮੇਂ ਸੀਨੀਅਰ ਅਕਾਲੀ ਦਲ ਦੇ ਆਗੂ ਪ੍ਰਦੁਮਣ ਸਿੰਘ, ਏ.ਆਰ. ਰਿਟਾ. ਭਜਨ ਸਿੰਘ, ਮਹਿੰਦਰ ਸਿੰਘ, ਸੰਤੋਖ ਸਿੰਘ, ਹਰਭਜਨ ਸਿੰਘ, ਜਸਵਿੰਦਰ ਸਿੰਘ ਰਾਣਾ ਸਿੱਧਪੁਰ ਤੇ ਰਮਸ਼ ਭੇਟਾਂ ਆਦਿ ਹਾਜ਼ਰ ਸਨ।


Related News