ਮੁੱਖ ਮੰਤਰੀ ਭਗਵੰਤ ਮਾਨ ਦਾ ਸਨਅਤਕਾਰਾਂ ਅਤੇ ਸਨਅਤ ਪ੍ਰਤੀ ਉਤਸ਼ਾਹ ਸ਼ਲਾਘਾਯੋਗ ਉਪਰਾਲਾ : ਕੀਰਤ ਸਿਹਰਾ

09/18/2022 5:54:19 PM

ਫਗਵਾੜਾ (ਜਲੋਟਾ)-ਪੰਜਾਬ ’ਚ ਸਨਅਤ ਨੂੰ ਉਤਸ਼ਾਹਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨੀ ਦੇ ਫ੍ਰੈਂਕਫਰਟ ਵਿਖੇ ਜੀ. ਐੱਨ. ਏ. ਗਰੁੱਪ ਦੇ ਡਾਇਰੈਕਟਰ ਅਤੇ ਉੱਘੇ ਸਨਅਤਕਾਰ ਕੀਰਤ ਸਿਹਰਾ ਨਾਲ ਗੱਲਬਾਤ ਦੌਰਾਨ ਕੀਤਾ। ‘ਜਗ ਬਾਣੀ’ ਨਾਲ ਫਰੈਂਕਫਰਟ ਜਰਮਨੀ ਤੋਂ ਗੱਲਬਾਤ ਕਰਦਿਆਂ ਕੀਰਤ ਸਿਹਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ. ਐੱਨ. ਏ.  ਗਰੁੱਪ ਵੱਲੋਂ ਆਟੋ ਮਕੈਨਿਕਾਂ ਫ੍ਰੈਂਕਫਰਟ 2022 ’ਚ ਪਾਈ ਜਾਰੀ ਹਿੱਸੇਦਾਰੀ ਦੌਰਾਨ ਉਨ੍ਹਾਂ ਨੂੰ ਮਿਲਣ ਉਚੇਚੇ ਤੌਰ ’ਤੇ ਆਏ ਸਨ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਵੱਲੋਂ ਇਸ ਮੌਕੇ ਜੀ. ਐੱਨ. ਏ. ਗਰੁੱਪ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਗਈ, ਜੋ ਜੀ. ਐੱਨ. ਏ. ਗਰੁੱਪ ਲਈ ਮਾਣ ਦੀ ਗੱਲ ਹੈ।

PunjabKesari

ਕੀਰਤ ਸਿਹਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੌਕੇ ’ਤੇ ਮੌਜੂਦ ਰਹੇ ਸਮਦੀਪ ਕਪੂਰ ਦੀ ਹਾਜ਼ਰੀ ’ਚ ਉਨ੍ਹਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦਾ ਵਿਜ਼ਨ ਹੈ ਕਿ ਆਉਂਦੇ ਸਮੇਂ ’ਚ ਪੰਜਾਬ ’ਚ ਵਿਸ਼ਵ ਪੱਧਰੀ ਸਨਅਤ ਦੀ ਸਥਾਪਨਾ ਹੋਵੇ, ਜਿਸ ’ਚ ਪੰਜਾਬ ਦੇ ਲੋਕਾਂ ਦੀ ਹਰ ਪੱਖੋਂ ਅਹਿਮ ਹਿੱਸੇਦਾਰੀ ਬਤੌਰ ਸਨਅਤਕਾਰ ਹੋਵੇ। ਦੱਸਣਯੋਗ ਹੈ ਕਿ ਜੀ. ਐੱਨ. ਏ.  ਗਰੁੱਪ ਅੰਤਰਰਾਸ਼ਟਰੀ ਪੱਧਰ ’ਤੇ ਆਟੋਮੈਟਿਕ ਟਰਾਂਸਮਿਸ਼ਨ ਕੰਪੋਨੈਂਟਸ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ । ਜੀ. ਐੱਨ. ਏ. ਗਰੁੱਪ ਦੀ ਸਥਾਪਨਾ 1946 ’ਚ ਕੀਤੀ ਗਈ ਸੀ, ਜਿਸ ਤੋਂ ਬਾਅਦ ਗਰੁੱਪ ਵੱਲੋਂ ਲਗਾਤਾਰ ਤਰੱਕੀ ਦੀ ਰਾਹ ਫੜਦੇ ਹੋਏ ਹਰ ਤਰ੍ਹਾਂ ਦੇ ਆਟੋਮੋਟਿਵ ਗਿਅਰ ਐਕਸਲ ਸ਼ਾਫਟ ਪ੍ਰੋਪੈਲਰ ਸਾਫਟਾਂ ਆਦਿ ਹੋਰ ਕਈ ਤਰ੍ਹਾਂ ਦੇ ਆਟੋਮੋਟਿਵ ਕੰਪੋਨੈਂਟਸ ਦਾ ਨਿਰਮਾਣ ਕੀਤਾ ਹੈ, ਜਿਸ ਦੀ ਮੰਗ ਅੱਜ ਪੂਰੀ ਦੁਨੀਆ ’ਚ ਹੈ ।


Manoj

Content Editor

Related News