ਅਮਰੀਕਾ ਦੀ ਭਾਰਤ-ਚੀਨ ਲੱਦਾਖ ਸਰਹੱਦ ਵਿਵਾਦ ’ਤੇ ਕਰੀਬੀ ਨਜ਼ਰ
Wednesday, Feb 24, 2021 - 10:55 PM (IST)
ਵਾਸ਼ਿੰਗਟਨ- ਅਮਰੀਕਾ ਨੇ ਕਿਹਾ ਕਿ ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਵਲੋਂ ਆਪਣੇ ਫ਼ੌਜੀਆਂ ਨੂੰ ਪਿੱਛੇ ਹਟਣ ਦੀਆਂ ਖਬਰਾਂ ’ਤੇ ਉਹ ਕਰੀਬੀ ਨਜ਼ਰ ਰੱਖੀ ਹੈ। ਪੂਰਬੀ ਲੱਦਾਖ ’ਚ ਭਾਰਤ ਤੇ ਚੀਨ ਵਲੋਂ ਫ਼ੌਜੀਆਂ ਨੂੰ ਪਿੱਛੇ ਹਟਣ ’ਤੇ ਸਹਿਮਤ ਹੋਣ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਇੱਥੇ ਬਿਆਨ ਜਾਰੀ ਕੀਤਾ। ਦੋਵੇਂ ਦੇਸ਼ ਪੌਂਗੋਂਗ ਝੀਲ ਦੇ ਉਤਰੀ ਤੇ ਦੱਖਣੀ ਕਿਨਾਰਿਆਂ ਤੋਂ ਫ਼ੌਜ ਅਤੇ ਹਥਿਆਰ ਹਟਾਏ ਜਾਣ ਨੂੰ ਲੈ ਕੇ ਸਹਿਮਤ ਹੋਏ ਹਨ।
ਵਿਦੇਸ਼ ਮੰਤਰਾਲਾ ਦੇ ਬੁਲਾਰਾ ਨੇਡ ਪ੍ਰਾਈਸ ਨੇ ਰੋਜ਼ਾਨਾ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਅਸੀਂ ਫ਼ੌਜੀਆਂ ਦੇ ਪਿੱਛੇ ਹਟਣ ਦੀਆਂ ਖਬਰਾਂ ’ਤੇ ਕਰੀਬੀ ਨਜ਼ਰ ਰੱਖੀ ਹੈ। ਅਸੀਂ ਤਣਾਅ ਘੱਟ ਕਰਨ ਦੇ ਮੌਜੂਦਾ ਕੋਸ਼ਿਸ਼ਾਂ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਨੇ ਲੱਦਾਖ ਦੇ ਪੌਂਗੋਗ ਇਲਾਕੇ ਤੋਂ ਭਾਰਤ ਤੇ ਚੀਨ ਦੇ ਫ਼ੌਜੀਆਂ ਦੇ ਪਿੱਛੇ ਹਟਣ ਦੀਆਂ ਖਬਰਾਂ ’ਤੇ ਕੀਤੇ ਸਵਾਲ ਦੇ ਜਵਾਬ ’ਚ ਕਿਹਾ ਕਿ- ਸਾਨੂੰ ਯਕੀਨ, ਸਥਿਤੀ ’ਤੇ ਕਰੀਬੀ ਨਜ਼ਰ ਬਣਾਏ ਰੱਖਾਂਗੇ ਕਿਉਂਕਿ ਦੋਵੇਂ ਧਿਰ ਸ਼ਾਂਤੀਮਈ ਨਾਲ ਹੱਲ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੇ ਹਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।