ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ

Tuesday, Sep 20, 2022 - 11:13 AM (IST)

ਜੰਮੂ-ਕਸ਼ਮੀਰ ’ਚ ਇਮਰਾਨ ਹਾਸ਼ਮੀ ’ਤੇ ਪੱਥਰਬਾਜ਼ੀ, ਸ਼ੂਟਿੰਗ ਖ਼ਤਮ ਕਰਕੇ ਨਿਕਲੇ ਸੀ ਘੁੰਮਣ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਆਪਣੀ ਨਵੀਂ ਫ਼ਿਲਮ ਦੀ ਸ਼ੂਟਿੰਗ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਕਰ ਰਹੇ ਹਨ। ਖ਼ਬਰ ਹੈ ਕਿ ਸ਼ੂਟਿੰਗ ਖ਼ਤਮ ਕਰਨ ਤੋਂ ਬਾਅਦ ਜਦੋਂ ਉਹ ਪਹਿਲਗਾਮ ਦੀ ਮੇਨ ਮਾਰਕੀਟ ’ਚ ਗਏ ਤਾਂ ਉਨ੍ਹਾਂ ’ਤੇ ਕੁਝ ਅਣਪਛਾਤੇ ਲੋਕਾਂ ਨੇ ਪੱਥਰਬਾਜ਼ੀ ਕੀਤੀ।

ਰਿਪੋਰਟ ਮੁਤਾਬਕ ਫ਼ਿਲਮ ਦੀ ਸ਼ੂਟਿੰਗ ਸ਼ਾਂਤੀ ਨਾਲ ਖ਼ਤਮ ਕਰਨ ਤੋਂ ਬਾਅਦ ਫ਼ਿਲਮ ਦੇ ਮੇਕਰਜ਼ ਪਹਿਲਗਾਮ ਦੀ ਮੇਨ ਮਾਰਕੀਟ ’ਚ ਪਹੁੰਚੇ ਸਨ। ਇਥੇ ਕੁਝ ਅਣਪਛਾਤੇ ਲੋਕਾਂ ਨੇ ਇਮਰਾਨ ਹਾਸ਼ਮੀ ਤੇ ਬਾਕੀਆਂ ’ਤੇ ਪੱਥਰਬਾਜ਼ੀ ਕੀਤੀ। ਇਸ ਮਾਮਲੇ ਦੀ ਐੱਫ. ਆਈ. ਆਰ. ਪਹਿਲਗਾਮ ਪੁਲਸ ਥਾਣੇ ’ਚ ਦਰਜ ਕਰ ਲਈ ਗਈ ਹੈ। ਪੱਥਰਬਾਜ਼ੀ ਕਰਨ ਵਾਲੇ ਲੋਕਾਂ ’ਤੇ ਧਾਰਾ 147, 148, 370, 336, 323 ਲਗਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ‘ਮੋਹ’ ਦੀ ਕਲੈਕਸ਼ਨ ਤੋਂ ਦੁਖੀ ਜਗਦੀਪ ਸਿੱਧੂ, ਕੀ ਛੱਡ ਰਹੇ ਪੰਜਾਬੀ ਫ਼ਿਲਮ ਇੰਡਸਟਰੀ?

ਇਮਰਾਨ ਹਾਸ਼ਮੀ ਆਪਣੀ ਫ਼ਿਲਮ ‘ਗਰਾਊਂਡ ਜ਼ੀਰੋ’ ਦੀ ਸ਼ੂਟਿੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਬਾਰਡਰ ਸੁਰੱਖਿਆ ਫੋਰਸ ਯਾਨੀ ਬੀ. ਐੱਸ. ਐੱਫ. ਦੇ ਜਵਾਨ ’ਤੇ ਆਧਾਰਿਤ ਹੈ। ਪਹਿਲਗਾਮ ਤੋਂ ਪਹਿਲਾਂ ਇਮਰਾਨ ਹਾਸ਼ਮੀ ਸ਼੍ਰੀਨਗਰ ’ਚ ਸ਼ੂਟਿੰਗ ਕਰ ਰਹੇ ਸਨ। 14 ਦਿਨਾਂ ਤਕ ਅਦਾਕਾਰ ਸ਼੍ਰੀਨਗਰ ’ਚ ਸਨ।

ਸ਼੍ਰੀਨਗਰ ਦੇ ਐੱਸ. ਪੀ. ਕਾਲਜ ’ਚ ਇਮਰਾਨ ਨੇ ਸ਼ੂਟਿੰਗ ਕੀਤੀ ਸੀ। ਰਿਪੋਰਟ ਮੁਤਾਬਕ ਇਥੋਂ ਸ਼ੂਟਿੰਗ ਖ਼ਤਮ ਕਰਕੇ ਜਦੋਂ ਅਦਾਕਾਰ ਨਿਕਲੇ ਸਨ ਤਾਂ ਉਨ੍ਹਾਂ ਨੇ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਵੱਲ ਦੇਖਿਆ ਵੀ ਨਹੀਂ ਸੀ। ਬਾਅਦ ’ਚ ਪ੍ਰਸ਼ੰਸਕਾਂ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ ਉਹ ਅਦਾਕਾਰ ਨੂੰ ਮਿਲਣ ਤੇ ਉਨ੍ਹਾਂ ਨਾਲ ਤਸਵੀਰ ਖਿੱਚਵਾਉਣ ਲਈ ਖੜ੍ਹੇ ਸਨ ਪਰ ਇਮਰਾਨ ਹਾਸ਼ਮੀ ਨੇ ਉਨ੍ਹਾਂ ਵੱਲ ਦੇਖਿਆ ਵੀ ਨਹੀਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News