ਸ਼੍ਰੀ ਦੁਰਗਾ ਮੰਦਰ ਡੁਗਰੀ ਲੁਧਿਆਣਾ ਵੱਲੋਂ ਭਿਜਵਾਇਆ ਗਿਆ ‘662ਵਾਂ ਰਾਹਤ ਸਮੱਗਰੀ ਟਰੱਕ’

Thursday, Apr 21, 2022 - 02:57 PM (IST)

ਸ਼੍ਰੀ ਦੁਰਗਾ ਮੰਦਰ ਡੁਗਰੀ ਲੁਧਿਆਣਾ ਵੱਲੋਂ ਭਿਜਵਾਇਆ ਗਿਆ ‘662ਵਾਂ ਰਾਹਤ ਸਮੱਗਰੀ ਟਰੱਕ’

ਲੁਧਿਆਣਾ (ਵਰਿੰਦਰ ਸ਼ਰਮਾ) : ਜੰਮੂ-ਕਸ਼ਮੀਰ ਦੇ ਅੱਤਵਾਦ ਤੇ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਲਈ ਬੀਤੇ ਦਿਨੀਂ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 662ਵਾਂ ਟਰੱਕ ਰਵਾਨਾ ਕੀਤਾ। ਇਸ ਟਰੱਕ ਵਿਚ 300 ਰਜਾਈਆਂ ਸਨ।

ਟਰੱਕ ਰਵਾਨਾ ਕਰਦੇ ਸਮੇਂ ਸ਼੍ਰੀ ਚੋਪੜਾ ਦੇ ਨਾਲ ਸ਼੍ਰੀ ਦੁਰਗਾ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਗਰਗ, ਸੁਸ਼ੀਲ ਬਹਿਲ, ਸੀ. ਐੱਸ. ਫੁੱਲ, ਰਾਜ ਸ਼ਰਮਾ, ਓਮਕਾਰ ਗੁਪਤਾ, ਹਰਿਦੇਵ ਜੋਸ਼ੀ, ਲਲਿਤ ਸੂਦ, ਸ਼ਸ਼ੀ ਸੂਦ, ਅਨਿਲ ਸਚਦੇਵਾ, ਰਵਿੰਦਰ ਕਪੂਰ, ਕਮਲ ਹੈਪੀ, ਨਰੇਸ਼ ਬੱਤਾ, ਜਗਨ ਬੱਤਾ, ਵਿਪਨ ਬਾਂਸਲ, ਸੀ. ਆਈ. ਗਰਗ, ਵਿਸ਼ਾਲ ਗੋਇਲ, ਐੱਲ. ਸੀ. ਵਰਮਾ ਅਤੇ ਮਹਿਲਾ ਮੰਡਲ ਦੀ ਸੁਦੇਸ਼ ਜੋਸ਼ੀ, ਸੁਭਾਸ਼ ਬਹਿਲ, ਸ਼ੀਲਾ ਬੱਤਾ, ਰਾਜੇਸ਼ਵਰੀ ਗੋਸਾਈਂ, ਸ਼ਸ਼ੀ ਸੂਦ ਆਦਿ ਹਾਜ਼ਰ ਸਨ।
 


author

rajwinder kaur

Content Editor

Related News