ਵਿਸ਼ੇਸ਼ ਦਰਜਾ ਰੱਦ ਹੋਣ ਨਾਲ ਮਜ਼ਬੂਤ ਹੋਏ ਕਸ਼ਮੀਰੀ: ਯੂਰਪੀ ਸੰਸਦ ਮੈਂਬਰ
Friday, Aug 07, 2020 - 09:36 AM (IST)
ਬ੍ਰਸੇਲਸ, (ਏ. ਐੱਨ. ਆਈ.)- ਯੂਰਪੀ ਸੰਸਦ ਦੀ ਮੈਂਬਰ ਮੈਕਸੇਟ ਪੀਰਬਕਾਸ ਨੇ ਆਰਟੀਕਲ 370 ਅਤੇ 35 ਏ ਦੇ ਖਤਮ ਹੋਣ ਦੀ ਵਰ੍ਹੇਗੰਢ ’ਤੇ ਕਿਹਾ ਕਿ ਵਿਸ਼ੇਸ਼ ਦਰਜਾ ਰੱਦ ਹੋਣ ਨਾਲ ਕਸ਼ਮੀਰੀ ਕਈ ਤਰੀਕਿਆਂ ਨਾਲ ਮਜ਼ਬੂਤ ਹੋਏ ਹਨ।
ਉਹ ਪਿਛਲੇ ਸਾਲ ਯੂਰਪੀ ਸੰਸਦ ਦੇ ਇਕ ਗਰੁੱਪ ਨਾਲ ਕਸ਼ਮੀਰ ਦੌਰੇ ’ਤੇ ਗਏ ਸਨ। ਉਨ੍ਹਾਂ ਨੇ ਕਸ਼ਮੀਰ ਦੌਰੇ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਆਰਟੀਕਲ 370 ਹਟਣ ਤੋਂ ਬਾਅਦ ਨਵਗਠਿਤ ਕੇਂਦਰਸ਼ਾਸਤ ਪ੍ਰਦੇਸ਼ ਦੇ ਘਟਨਾਚੱਕਰਾਂ ਨੂੰ ਬਰੀਕੀ ਨਾਲ ਯਾਦ ਕੀਤਾ ਜਾ ਰਿਹਾ ਹੈ। ਕਸ਼ਮੀਰ ’ਚ ਹੁਣ ਸਾਰੀਆਂ ਬਨਾਉਟੀ ਰੁਕਾਵਟਾਂ ਨੂੰ ਹਟਾ ਦਿੱਤਾ ਗਿਆ ਹੈ ਜੋ ਆਪਣੇ ਲਿੰਕ ਦੇ ਕਮੀ ’ਚ ਕਸ਼ਮੀਰੀਆਂ ਦੀਆਂ 2 ਪੀੜ੍ਹੀਆਂ ਦੇ ਦਿਮਾਗ ’ਚ ਵਸ ਗਏ ਸਨ।