ਕਸ਼ਮੀਰ ਰਾਜਮਾਰਗ ''ਤੇ ਇਕ ਪਾਸਿਓਂ ਆਵਾਜਾਈ ਜਾਰੀ

03/24/2017 3:30:12 PM

ਸ਼੍ਰੀਨਗਰ— ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆ ਨਾਲ ਜੋੜਣ ਵਾਲਾ ਰਾਸ਼ਟਰੀ ਰਾਜਮਾਰਗ ਦੇ ਹਾਲਾਤ ਠੀਕ ਨਾ ਹੋਣ ਦੇ ਕਾਰਨ ਆਵਾਜਾਈ ਇਕ ਪਾਸਿਓਂ ਜਾਰੀ ਰੱਖੀ ਗਈ ਹੈ। ਆਵਾਜਾਈ ਦੇ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਮਾਰਗ ''ਤੇ ਆਵਾਜਾਈ ਸਿਰਫ ਸ਼੍ਰੀਨਗਰ ਤੋਂ ਜੰਮੂ ਲਈ ਜਾਰੀ ਰੱਖੀ ਗਈ ਹੈ ਅਤੇ ਉਲਟ ਦਿਸ਼ਾ ਤੋਂ ਆਵਾਜਾਈ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸਕ ਮੁਗਲ ਮਾਰਗ ਅਤੇ ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਣ ਵਾਲੇ ਰਾਜਮਾਰਗ ਨੂੰ ਸੁਚਾਰੂ ਕਰਨ ਲਈ ਬਰਫ ਹਟਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਅਗਲੇ ਹੁਕਮ ਤੱਕ 300 ਕਿ. ਮੀ. ਸ਼੍ਰੀਨਗਰ ਜੰਮੂ-ਰਾਜਮਾਰਗ ''ਤੇ ਇਕ ਪਾਸਿਓਂ ਆਵਾਜਾਈ ਜਾਰੀ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿ ਅੱਜ ਸ਼੍ਰੀਨਗਰ ਤੋਂ ਜੰਮੂ ਵੱਲ ਜਾਣ ਵਾਲੇ ਵਾਹਨਾਂ ਨੂੰ ਰਵਾਨਾ ਕੀਤਾ ਗਿਆ ਹੈ ਅਤੇ ਉਲਟ ਦਿਸ਼ਾ ਤੋਂ ਫੌਜ ਅਤੇ ਸੁਰੱਖਿਆ ਫੋਰਸ ਦੇ ਵਾਹਨਾਂ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ।


Related News