BSNL ਨੇ ਪੁਲਵਾਮਾ ''ਚ ਸ਼ੁਰੂ ਕੀਤੀ ਭਾਰਤ ਫਾਈਬਰ ਸੇਵਾ

05/02/2019 5:28:09 PM

ਨਵੀਂ ਦਿੱਲੀ — ਸਰਕਾਰੀ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ(BSNL) ਨੇ ਜੰਮੂ-ਕਸ਼ਮੀਰ ਦੇ ਪੁਲਵਾਮਾ ਸ਼ਹਿਰ ਵਿਚ ਆਪਣੀ ਪ੍ਰੀਮੀਅਮ ਸੇਵਾ ਭਾਰਤ ਫਾਈਬਰ ਦੀ ਸ਼ੁਰੂਆਤ ਕੀਤੀ ਹੈ। BSNL ਨੇ ਵੀਰਵਾਰ ਨੂੰ ਜਾਰੀ ਬਿਆਨ ਵਿਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਪ੍ਰੀਮੀਅਮ ਸੇਵਾ ਗਾਹਕਾਂ ਨੂੰ ਉੱਚ ਗਤੀ 
ਇੰਟਰਨੈੱਟ ਅਤੇ ਉੱਚ ਗੁਣਵੱਤਾ ਦੀ ਵੁਆਇਸ ਸੇਵਾਵਾਂ ਪ੍ਰਦਾਨ ਕਰੇਗੀ। ਆਕਰਸ਼ਕ ਦਰਾਂ 'ਤੇ ਅਸੀਮਤ ਵੁਆਇਸ ਕਾਲਿੰਗ ਦੇ ਨਾਲ ਕਈ ਅਣਲਿਮਟਿਡ ਡਾਟਾ ਪਲਾਨ ਗਾਹਕਾਂ ਨੂੰ ਦਿੱਤੇ ਜਾ ਰਹੇ ਹਨ। BSNL ਨੇ ਜੰਮੂ-ਕਸ਼ਮੀਰ ਸਰਕਲ ਮੁੱਖ ਜਨਰਲ ਮੈਨੇਜਰ ਰਾਣਾ ਅਸ਼ੋਕ ਕੁਮਾਰ ਸਿੰਘ ਨੇ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਹ ਸੇਵਾ ਪੁਲਵਾਮਾ 
ਖੇਤਰ ਦੇ ਸਥਾਨਕ ਚੈਨਲ ਸਾਂਝੇਦਾਰ ਦੇ ਨਾਲ ਇਕ ਵਪਾਰ ਸਾਂਝੇਦਾਰੀ ਮਾਡਲ 'ਚ ਸ਼ੁਰੂਆਤ ਕੀਤੀ ਗਈ ਹੈ। ਚੈਨਲ ਸਾਂਝੇਦਾਰ ਦੁਆਰਾ ਆਧੁਨਿਕ ਐਫ.ਟੀ.ਟੀ.ਐਚ. ਉਪਕਰਣ ਸਥਾਪਤ ਕੀਤੇ ਗਏ ਹਨ ਜਿਸ ਦੀ ਸਹਾਇਤਾ ਨਾਲ BSNL ਦੁਆਰਾ ਦਿੱਤੀ ਜਾ ਰਹੀ ਉੱਚ ਗਤੀ ਬੈਕਹਾਲ ਇੰਟਰਨੈੱਟ ਬੈਂਡਵਿਡਥ ਅਤੇ ਗਾਹਕ ਬਿਲਿੰਗ ਸੇਵਾਵਾਂ ਮਿਲੇਗੀ। ਮਾਲੀਆ ਸ਼ੇਅਰ ਮਾਡਲ ਦੇ ਤਹਿਤ ਘਾਟੀ 'ਚ ਇਸ ਤਰ੍ਹਾਂ ਦੀ ਪਹਿਲੀ ਭਾਰਤ ਫਾਈਬਰ ਸੇਵਾ ਹੈ। ਭਾਰਤ ਫਾਈਬਰ ਸੇਵਾਵਾਂ ਨੂੰ ਗਾਹਕ ਦੇ ਕੰਪਲੈਕਸ ਤੱਕ ਆਪਟੀਕਲ ਫਾਈਬਰ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ। ਇਸ ਲਈ ਭਰੋਸੇਯੋਗ ਅਤੇ ਗਤੀ ਇੰਟਰਨੈੱਟ ਸੇਵਾਵਾਂ ਗਾਹਕਾਂ ਤੱਕ ਪਹੁੰਚਾਈ ਜਾ ਰਹੀਆਂ ਹਨ। ਖਰਾਬ ਮੌਸਮ ਦੀ ਸਥਿਤੀ 'ਚ ਵੀ ਸੇਵਾਵਾਂ ਆਮ ਤੌਰ 'ਤੇ ਪ੍ਰਭਾਵਿਤ ਨਹੀਂ ਹੋਣਗੀਆਂ।


Related News