ਉੱਤਰੀ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਹੋਰ ਫੈਲੀ, ਸੁਰੱਖਿਅਤ ਥਾਵਾਂ 'ਤੇ ਭੇਜੇ ਗਏ ਹਜ਼ਾਰਾਂ ਲੋਕ
Thursday, Jul 04, 2024 - 12:17 PM (IST)
ਓਰੋਵਿਲ (ਏਪੀ): ਉੱਤਰੀ ਕੈਲੀਫੋਰਨੀਆ ਵਿੱਚ ਬੁੱਧਵਾਰ ਨੂੰ ਭਿਆਨਕ ਗਰਮੀ ਦਰਮਿਆਨ ਜੰਗਲ ਵਿੱਚ ਲੱਗੀ ਅੱਗ ਨੇ ਆਸਪਾਸ ਦੇ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਘੱਟੋ-ਘੱਟ 26,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਫਾਇਰਫਾਈਟਰਜ਼ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਅੱਗ ਬੁਝਾਉਣ ਲਈ ਹੈਲੀਕਾਪਟਰਾਂ ਤੋਂ ਪਾਣੀ ਵੀ ਪਾਇਆ ਜਾ ਰਿਹਾ ਹੈ।
ਅੱਗ ਸਭ ਤੋਂ ਪਹਿਲਾਂ ਮੰਗਲਵਾਰ ਨੂੰ ਸੈਕਰਾਮੈਂਟੋ ਤੋਂ ਲਗਭਗ 70 ਮੀਲ (110 ਕਿਲੋਮੀਟਰ) ਦੂਰ ਬੱਟ ਕਾਉਂਟੀ ਦੇ ਓਰੋਵਿਲ ਕਸਬੇ ਦੇ ਨੇੜੇ ਇੱਕ ਜੰਗਲੀ ਖੇਤਰ ਵਿੱਚ ਲੱਗੀ, ਜਿਸ ਨਾਲ ਧੂੰਏਂ ਦੇ ਵੱਡੇ ਗੁਬਾਰ ਨਿਕਲੇ। ਔਰੋਵਿਲ ਦੇ ਮੇਅਰ ਡੇਵਿਡ ਪਿਟਮੈਨ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਤੱਕ ਇਸ ਪ੍ਰਕੋਪ ਨੂੰ ਕੁਝ ਹੱਦ ਤੱਕ ਕਾਬੂ ਵਿੱਚ ਕਰ ਲਿਆ ਗਿਆ ਸੀ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੁਝ ਲੋਕਾਂ ਨੂੰ ਜਲਦੀ ਹੀ ਘਰ ਜਾਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ PM ਨੇ ਪਹਿਲੀ ਵਾਰ ਕਿਸੇ ਔਰਤ ਨੂੰ ਦੇਸ਼ ਦਾ ਸਰਵਉੱਚ ਫੌਜੀ ਕਮਾਂਡਰ ਕੀਤਾ ਨਿਯੁਕਤ
ਇਸ ਦੌਰਾਨ ਬੁੱਧਵਾਰ ਦੁਪਹਿਰ ਨੂੰ ਔਰੋਵਿਲ ਤੋਂ ਕਰੀਬ ਅੱਠ ਕਿਲੋਮੀਟਰ ਦੱਖਣ ਵੱਲ ਗਰਬਸ ਨਾਮਕ ਸਥਾਨ 'ਤੇ ਅੱਗ ਲੱਗ ਗਈ, ਜਿਸ ਕਾਰਨ ਪਲੇਰਮੋ ਸ਼ਹਿਰ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪਏ। ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਕੈਲੀਫੋਰਨੀਆ ਵਿਭਾਗ ਦੇ ਜੰਗਲਾਤ ਅਤੇ ਫਾਇਰ ਪ੍ਰੋਟੈਕਸ਼ਨ (ਕੈਲ ਫਾਇਰ) ਦੇ ਅਨੁਸਾਰ ਰਾਜ ਵਿੱਚ 12 ਤੋਂ ਵੱਧ ਸਥਾਨਾਂ 'ਤੇ ਅੱਗ ਲੱਗੀ ਹੋਈ ਹੈ, ਹਾਲਾਂਕਿ ਇਨ੍ਹਾਂ ਵਿੱਚੋਂ ਬਹੁਤੀਆਂ ਅੱਗਾਂ ਵਿਨਾਸ਼ਕਾਰੀ ਪੱਧਰ ਤੱਕ ਨਹੀਂ ਪਹੁੰਚੀਆਂ ਹਨ। ਮੰਗਲਵਾਰ ਰਾਤ ਨੂੰ ਔਰੋਵਿਲ ਵਿੱਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਅਤੇ ਲੋਕਾਂ ਦੇ ਰਹਿਣ ਲਈ ਆਸਰਾ ਕੈਂਪ ਲਗਾਏ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।