SBI 'ਚ ਨੌਕਰੀ ਦਾ ਸੁਨਹਿਰੀ ਦਾ ਮੌਕਾ, ਜਲਦੀ ਕਰੋ ਅਪਲਾਈ

07/04/2024 12:24:38 PM

ਨਵੀਂ ਦਿੱਲੀ- ਬੈਂਕ 'ਚ ਸਰਕਾਰੀ ਨੌਕਰੀ ਦੇ ਇੱਛੁਕ ਨੌਜਵਾਨਾਂ ਲਈ ਇਸ ਮਹੀਨੇ ਇਕ ਤੋਂ ਬਾਅਦ ਇਕ ਸ਼ਾਨਦਾਰ ਮੌਕੇ ਸਾਹਮਣੇ ਆ ਰਹੇ ਹਨ। ਭਾਰਤ ਦੇ ਸਭ ਤੋਂ ਵੱਡੇ ਬੈਂਕ SBI ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਮੈਨੇਜਰ, ਡਿਪਟੀ ਮੈਨੇਜਰ ਸਮੇਤ ਕਈ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।। ਇਨ੍ਹਾਂ ਅਸਾਮੀਆਂ 'ਤੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ 3 ਜੁਲਾਈ ਤੋਂ ਅਧਿਕਾਰਤ ਵੈਬਸਾਈਟ http://bank.sbi/web/careers 'ਤੇ ਅਰਜ਼ੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਅਰਜ਼ੀ ਫਾਰਮ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ 24 ਜੁਲਾਈ 2024 ਹੈ। ਇਸ ਤੋਂ ਬਾਅਦ ਬੈਂਕ ਦੀ ਐਪਲੀਕੇਸ਼ਨ ਵਿੰਡੋ ਬੰਦ ਹੋ ਜਾਵੇਗੀ।

ਅਹੁਦਿਆਂ ਦਾ ਵੇਰਵਾ ਤੇ ਉਮਰ ਹੱਦ

ਅਹੁਦੇ ਦਾ ਨਾਂ ਅਸਾਮੀਆਂ ਉਮਰ ਹੱਦ
ਸੀਨੀਅਰ ਵਾਈਸ ਪ੍ਰੈਜ਼ੀਡੈਂਟ 2 ਘੱਟੋ-ਘੱਟ 38 ਸਾਲ ਵੱਧ ਤੋਂ ਵੱਧ 50 ਸਾਲ
ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ 3 ਘੱਟੋ-ਘੱਟ 33 ਸਾਲ ਵੱਧ ਤੋਂ ਵੱਧ 45 ਸਾਲ
ਮੈਨੇਜਰ  4 ਘੱਟੋ-ਘੱਟ 28 ਸਾਲ ਵੱਧ ਤੋਂ ਵੱਧ 40 ਸਾਲ
ਡਿਪਟੀ ਮੈਨੇਜਰ 7 ਘੱਟੋ-ਘੱਟ 25 ਸਾਲ ਵੱਧ ਤੋਂ ਵੱਧ 35 ਸਾਲ
ਕੁੱਲ 16 -----------------------------------------

ਯੋਗਤਾ 

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ  ਬੀ.ਈ./ਸੂਚਨਾ ਤਕਨਾਲੋਜੀ 'ਚ ਬੀ.ਟੈਕ/ਕੰਪਿਊਟਰ ਸਾਇੰਸ/ਇਲੈਕਟ੍ਰੋਨਿਕਸ/ਇਲੈਕਟ੍ਰੋਨਿਕਸ ਅਤੇ ਇੰਸਟਰੂਮੈਂਟੇਸ਼ਨ ਵਿਚ ਡਿਗਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਅਸਾਮੀਆਂ ਮੁਤਾਬਕ ਤਜਰਬਾ ਵੀ ਮੰਗਿਆ ਗਿਆ ਹੈ। ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕੋਲ ਬੈਂਕਿੰਗ/BFSI ਵਿਚ ਘੱਟੋ-ਘੱਟ 10 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ, ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਕੋਲ 7 ਸਾਲ, ਮੈਨੇਜਰ ਕੋਲ 5 ਸਾਲ ਅਤੇ ਡਿਪਟੀ ਮੈਨੇਜਰ ਕੋਲ 3 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ।

ਅਰਜ਼ੀ ਫੀਸ

ਅਪਲਾਈ ਕਰਦੇ ਸਮੇਂ ਉਮੀਦਵਾਰਾਂ ਨੂੰ 750 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ।
SC/ST/PwBD ਸ਼੍ਰੇਣੀ ਦੇ ਉਮੀਦਵਾਰਾਂ ਲਈ ਕੋਈ ਅਰਜ਼ੀ ਫੀਸ ਨਹੀਂ ਹੈ।

ਇਸ ਤਰ੍ਹਾਂ ਫਾਰਮ ਭਰੋ

ਉਮੀਦਵਾਰ ਹੇਠਾਂ ਦਿੱਤੇ ਕਦਮਾਂ ਰਾਹੀਂ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ।
ਉਮੀਦਵਾਰਾਂ ਨੂੰ ਪਹਿਲਾਂ ਭਾਰਤੀ ਸਟੇਟ ਬੈਂਕ (SBI) ਦੀ ਅਧਿਕਾਰਤ ਵੈੱਬਸਾਈਟ sbi.co.in 'ਤੇ ਜਾਣਾ ਹੋਵੇਗਾ।
ਇਸ ਤੋਂ ਬਾਅਦ ਹੋਮਪੇਜ 'ਤੇ ਜਾਓ ਅਤੇ ਕਰੀਅਰ ਸੈਕਸ਼ਨ 'ਚ ਟਰੇਡ ਫਾਈਨਾਂਸ ਅਫਸਰ ਦੇ ਐਪਲੀਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਰਜਿਸਟ੍ਰੇਸ਼ਨ ਤੋਂ ਬਾਅਦ ਪੂਰਾ ਅਰਜ਼ੀ ਫਾਰਮ ਭਰੋ।
ਦਸਤਾਵੇਜ਼ਾਂ ਨੂੰ ਅਪਲੋਡ ਕਰਨ ਤੋਂ ਬਾਅਦ ਅਰਜ਼ੀ ਦੀ ਫੀਸ ਜਮ੍ਹਾਂ ਕਰੋ।
ਫਾਰਮ ਦਾ ਅੰਤਿਮ ਪ੍ਰਿੰਟਆਊਟ ਕੱਢ ਕੇ ਰੱਖੋ।

ਨੋਟ- ਇਸ ਅਸਾਮੀ ਵਿਚ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਤਜ਼ਰਬੇ ਦੇ ਆਧਾਰ 'ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਬਾਅਦ ਵਿਚ ਇੰਟਰਵਿਊ ਲਈ ਬੁਲਾਇਆ ਜਾਵੇਗਾ। ਅਖ਼ੀਰ 'ਚ ਚੁਣੇ ਗਏ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ। ਇੰਟਰਵਿਊ ਲਈ ਕਾਲ ਲੈਟਰ ਉਮੀਦਵਾਰਾਂ ਦੇ ਰਜਿਸਟਰਡ ਈਮੇਲ 'ਤੇ ਭੇਜਿਆ ਜਾਵੇਗਾ। ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ SBI ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News