ਨੰਦੇੜ ਜਾਣ ਵਾਲਿਆਂ ਲਈ ਖ਼ਾਸ ਖ਼ਬਰ, ਭਲਕੇ ਤੇ ਪਰਸੋਂ ਅੰਮ੍ਰਿਤਸਰ ਤੋਂ ਚੱਲੇਗੀ ਸਪੈਸ਼ਲ ਰੇਲ

Wednesday, Dec 21, 2022 - 11:56 AM (IST)

ਜਲੰਧਰ (ਗੁਲਸ਼ਨ) : ਰੇਲਵੇ ਵਿਭਾਗ ਨੇ ਅੰਮ੍ਰਿਤਸਰ-ਨੰਦੇੜ-ਅੰਮ੍ਰਿਤਸਰ ਵਿਚਕਾਰ ਖ਼ਾਸ ਰੇਲ ਚਲਾਉਣ ਦਾ ਫ਼ੈਸਲਾ ਲਿਆ ਹੈ ਜਿਸ ਦਾ ਯਾਤਰੀਆਂ ਨੂੰ ਵੱਡਾ ਫ਼ਾਇਦਾ ਹੋਵੇਗਾ। ਖ਼ਾਸ ਤੌਰ 'ਤੇ ਚਲਾਈ ਜਾਣ ਵਾਲੀ ਰੇਲ ਦਾ ਵੇਰਵਾ ਇਸ ਤਰ੍ਹਾਂ ਹੈ-ਟਰੇਨ ਨੰਬਰ 04640 ਅੰਮ੍ਰਿਤਸਰ-ਨੰਦੇੜ ਸਪੈਸ਼ਲ 22 ਅਤੇ 23 ਦਸੰਬਰ ਨੂੰ ਅੰਮ੍ਰਿਤਸਰ ਤੋਂ ਸਵੇਰੇ 4.25 ਵਜੇ ਚੱਲ ਕੇ ਅਗਲੇ ਦਿਨ ਦੁਪਹਿਰ 3.20 ਵਜੇ ਨੰਦੇੜ ਪਹੁੰਚੇਗੀ। ਵਾਪਸੀ ’ਤੇ ਟਰੇਨ ਨੰਬਰ 04639 ਨੰਦੇੜ-ਅੰਮ੍ਰਿਤਸਰ ਸਪੈਸ਼ਲ 23 ਅਤੇ 24 ਦਸੰਬਰ ਨੂੰ ਨੰਦੇੜ ਤੋਂ ਰਾਤ 11.10 ਵਜੇ ਚੱਲ ਕੇ ਤੀਜੇ ਦਿਨ 9.30 ਵਜੇ ਅੰਮ੍ਰਿਤਸਰ ਪਹੁੰਚੇਗੀ।

ਇਹ ਵੀ ਪੜ੍ਹੋ: ਦਿੱਲੀ ਹਵਾਈ ਅੱਡੇ ਲਈ ਵਾਲਵੋ ਬੱਸ ਸਰਵਿਸ ਨੇ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਚ ਕੀਤਾ ਵਾਧਾ

ਏਅਰਕੰਡੀਸ਼ਨਡ, ਸਲੀਪਰ ਅਤੇ ਜਨਰਲ ਸ਼੍ਰੇਣੀ ਦੇ ਡੱਬਿਆਂ ਵਾਲੀ ਇਹ ਸਪੈਸ਼ਲ ਟਰੇਨ ਰਸਤੇ ਵਿਚ ਬਿਆਸ, ਜਲੰਧਰ ਸਿਟੀ, ਫਗਵਾੜਾ, ਖੰਨਾ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਨਵੀਂ ਦਿੱਲੀ, ਆਗਰਾ ਕੈਂਟ, ਗਵਾਲੀਅਰ, ਵੀਰਾਂਗਨਾ ਲਕਸ਼ਮੀ ਬਾਈ ਝਾਂਸੀ, ਰਾਣੀ ਕਮਲਾਪਤੀ, ਇਟਾਰਸੀ, ਅਕੋਲਾ, ਵਾਸ਼ਿਮ, ਹਿੰਗੋਲੀ, ਡੇਕਨ, ਬਸਮਤ ਅਤੇ ਪੂਰਨਾ ਜੰਕਸ਼ਨ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।

ਇਹ ਵੀ ਪੜ੍ਹੋ- ਸ਼ਰਾਬ ਫੈਕਟਰੀ ਧਰਨਾ : ਮਾਹੌਲ ਬਣਿਆ ਤਣਾਅਪੂਰਨ, ਕਿਸਾਨ ਜਥੇਬੰਦੀਆਂ ਨੇ ਭਾਰੀ ਫੋਰਸ ਦੇ ਬਾਵਜੂਦ ਤੋੜੇ ਬੇਰੀਕੇਡ


Harnek Seechewal

Content Editor

Related News