ਨਰਾਤੇ 2021 : ਕੰਨਿਆ ਪੂਜਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋਵੇਗੀ ਮਾਤਾ ਰਾਣੀ ਦੀ ਕਿਰਪਾ

Wednesday, Oct 13, 2021 - 09:54 AM (IST)

ਨਰਾਤੇ 2021 : ਕੰਨਿਆ ਪੂਜਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਹੋਵੇਗੀ ਮਾਤਾ ਰਾਣੀ ਦੀ ਕਿਰਪਾ

ਨਵੀਂ ਦਿੱਲੀ (ਬਿਊਰੋ) : ਸ਼ਕਤੀ ਦੀ ਅਰਾਧਨਾ ਦਾ ਤਿਉਹਾਰ ਨਰਾਤੇ ਜਾਰੀ ਹਨ। ਭਗਤਾਂ ਨੂੰ ਹੁਣ ਮਹਾਅਸ਼ਟਮੀ ਅਤੇ ਮਹਾਨੌਮੀ ਦਾ ਇੰਤਜ਼ਾਰ ਹੈ। ਇਸ ਦਿਨ ਘਰ-ਘਰ ਵਿਸ਼ੇਸ਼ ਪੂਜਾ ਹੁੰਦੀ ਹੈ ਅਤੇ ਕੰਨਿਆ ਨੂੰ ਭੋਜਨ ਕਰਵਾਇਆ ਜਾਂਦਾ ਹੈ। ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਦੇਸ਼ ਦੇ ਵੱਡੇ ਹਿੱਸੇ 'ਚ ਕੰਨਿਆ ਪੂਜਨ ਦਾ ਵਿਸ਼ੇਸ਼ ਮਹੱਤਵ ਹੈ। 
ਪੰਚਾਂਗ ਅਨੁਸਾਰ, ਇਸ ਵਾਰ ਅਸ਼ਟਮੀ ਤਰੀਕ ਦੀ ਸ਼ੁਰੂਆਤ 13 ਅਕਤੂਬਰ ਨੂੰ ਹੈ। ਇਸ ਦਿਨ ਮਹਾਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਉਥੇ ਹੀ ਮਹਾਨੌਮੀ ਤਰੀਕ ਦੀ ਸ਼ੁਰੂਆਤ 14 ਅਕਤੂਬਰ ਨੂੰ ਹੋਵੇਗੀ। ਇਸ ਦਿਨ ਮਾਂ ਸਿੱਧਦਾਤਰੀ ਦੀ ਪੂਜਾ ਕੀਤੀ ਜਾਂਦੀ ਹੈ।

ਕੰਨਿਆ ਪੂਜਨ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-
ਮਹਾਅਸ਼ਟਮੀ ਅਤੇ ਮਹਾਨੌਮੀ ਦੇ ਦਿਨ ਦੇਵੀ ਦੀ ਪੂਜਾ ਦੇ ਨਾਲ ਹੀ ਕੰਨਿਆ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਭੋਜਨ ਕਰਵਾਇਆ ਜਾਂਦਾ ਹੈ ਅਤੇ ਉਪਹਾਰ ਦਿੱਤੇ ਜਾਂਦੇ ਹਨ। ਆਮ ਤੌਰ 'ਤੇ ਨੌ ਕੰਨਿਆ ਨੂੰ ਭੋਜਨ ਕਰਵਾਇਆ ਜਾਂਦਾ ਹੈ। ਕੰਨਿਆ ਨੂੰ ਤੋਹਫ਼ੇ 'ਚ ਕੁਮਕੁਮ, ਬਿੰਦੀ ਅਤੇ ਚੂੜ੍ਹੀਆਂ ਦਿੱਤੀਆਂ ਜਾਂਦੀਆਂ ਹਨ।

PunjabKesari

ਇਕ ਸਵਾਲ ਇਹ ਉੱਠਦਾ ਹੈ ਕਿ ਕੰਨਿਆ ਕਿਸ ਨੂੰ ਮੰਨਿਆ ਜਾਂਦਾ ਹੈ। ਸ਼ਾਸਤਰਾਂ 'ਚ ਦੱਸਿਆ ਗਿਆ ਹੈ ਕਿ 2 ਸਾਲ ਦੀ ਕੰਨਿਆ 'ਕੁਮਾਰੀ', ਤਿੰਨ ਸਾਲ ਦੀ 'ਤ੍ਰਿਮੂਰਤੀ', ਚਾਰ ਸਾਲ ਦੀ 'ਕਲਿਆਣੀ', ਪੰਜ ਸਾਲ ਦੀ 'ਰੋਹਿਣੀ', ਛੇ ਸਾਲ ਦੀ 'ਬਾਲਿਕਾ', ਸੱਤ ਸਾਲ ਦੀ 'ਚੰਡੀਕਾ', ਅੱਠ ਸਾਲ ਦੀ 'ਸ਼ਾਂਭਰੀ', ਨੌ ਸਾਲ ਦੀ 'ਦੁਰਗਾ' ਅਤੇ ਦਸ ਸਾਲ ਦੀ ਕੰਨਿਆ 'ਸੁਭਰਦਾ' ਕਹਾਉਂਦੀ ਹੈ। 11 ਸਾਲ ਤੋਂ ਉੱਪਰ ਦੀ ਅਵਸਥਾ ਦੀਆਂ ਕੰਨਿਆ ਦਾ ਪੂਜਨ ਨਹੀਂ ਕੀਤਾ ਜਾਂਦਾ।

PunjabKesari

ਕਿਹਾ ਜਾਂਦਾ ਹੈ ਕਿ ਹੋਮ, ਜਪ ਅਤੇ ਦਾਨ ਨਾਲ ਦੇਵੀ ਇੰਨਾ ਖੁਸ਼ ਨਹੀਂ ਹੁੰਦੀ, ਜਿੰਨਾ ਕਿ ਕੰਨਿਆ ਪੂਜਨ ਤੋਂ ਹੁੰਦੀ ਹੈ। ਦੁੱਖ, ਦਰਿਦਰਤਾ ਅਤੇ ਦੁਸ਼ਮਣਾਂ ਦੇ ਨਾਸ਼ ਲਈ ਕੰਨਿਆ ਪੂਜਨ ਸਭ ਤੋਂ ਉੱਚ ਮੰਨਿਆ ਗਿਆ ਹੈ। ਇਹ ਜ਼ਰੂਰੀ ਨਹੀਂ ਹੈ ਕਿ ਨੌ ਕੰਨਿਆਵਾਂ ਦਾ ਹੀ ਪੂਜਨ ਕੀਤਾ ਜਾਵੇ, ਇਕ ਕੰਨਿਆ ਦਾ ਪੂਜਨ ਵੀ ਓਨਾ ਹੀ ਫਲਦਾਇਕ ਹੁੰਦਾ ਹੈ, ਜਿੰਨਾ ਨੌਂ ਕੰਨਿਆ ਦਾ।

PunjabKesari

ਕੰਨਿਆ ਪੂਜਨ ਨਾਲ ਇਹ ਹੋਣਗੇ ਲਾਭ
ਜੇਕਰ ਤੁਸੀਂ ਵਿਆਹੁਤਾ ਹੋ ਤਾਂ ਤੁਸੀਂ ਸਾਰੀਆਂ ਕੰਨਿਆਵਾਂ ਦੇ ਪੈਰੀਂ ਹੱਥ ਲਾਓ ਤੇ ਅਸ਼ੀਰਵਾਦ ਲਓ। ਅਜਿਹਾ ਕਰਨ ਨਾਲ ਲਾਭ ਮਿਲੇਗਾ। ਨਰਾਤਿਆਂ 'ਚ ਕੋਈ ਵੀ ਇਸਤਰੀ ਮਾਤਾ ਦੇ ਰੂਪ 'ਚ ਹੁੰਦੀ ਹੈ ਜਾਂ ਹਮੇਸ਼ਾ ਲਈ 3 ਨੂੰ ਇਕ ਮਾਤਾ ਦਾ ਰੂਪ ਕਿਹਾ ਗਿਆ ਹੈ, ਜਿੰਨਾ ਅਸੀਂ ਇਸਤਰੀ ਦਾ ਮਾਣ ਰੱਖਾਂਗੇ, ਓਨਾ ਲਾਭ ਮਿਲੇਗਾ।


author

sunita

Content Editor

Related News