ਨਾਕੇ ’ਤੇ ਤਾਇਨਾਤ ਟਰੈਫਿਕ ਮੁਲਾਜ਼ਮ ਨੂੰ ਟੱਕਰ ਮਾਰ ਕੇ ਤੋੜੀ ਲੱਤ, ਮੁਲਜ਼ਮ ਫਰਾਰ

Saturday, Sep 17, 2022 - 04:23 PM (IST)

ਨਾਕੇ ’ਤੇ ਤਾਇਨਾਤ ਟਰੈਫਿਕ ਮੁਲਾਜ਼ਮ ਨੂੰ ਟੱਕਰ ਮਾਰ ਕੇ ਤੋੜੀ ਲੱਤ, ਮੁਲਜ਼ਮ ਫਰਾਰ

ਜਲੰਧਰ (ਜ. ਬ.) : ਫੋਕਲ ਪੁਆਇੰਟ ਨਾਕੇ ’ਤੇ ਤਾਇਨਾਤ ਟਰੈਫਿਕ ਪੁਲਸ ਦੇ ਹੌਲਦਾਰ ਨੂੰ ਮੋਟਰਸਾਈਕਲ ਸਵਾਰ 2 ਨੌਜਵਾਨ ਟੱਕਰ ਮਾਰ ਕੇ ਫ਼ਰਾਰ ਹੋ ਗਏ। ਦੋਵੇਂ ਨੌਜਵਾਨ ਬਿਨਾਂ ਹੈਲਮੇਟ ਦੇ ਸਨ। ਹਾਦਸੇ 'ਚ ਟਰੈਫਿਕ ਮੁਲਾਜ਼ਮ ਦੀ ਲੱਤ ਦੀ ਹੱਡੀ ਟੁੱਟ ਗਈ, ਜਿਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਟਰੈਫਿਕ ਕੰਵਲਜੀਤ ਸਿੰਘ ਚਾਹਲ ਨੇ ਦੱਸਿਆ ਕਿ ਉਨ੍ਹਾਂ ਦਾ ਹੌਲਦਾਰ ਮੋਹਨ ਸਿੰਘ ਸ਼ੁੱਕਰਵਾਰ ਸਵੇਰੇ ਫੋਕਲ ਪੁਆਇੰਟ ਇਲਾਕੇ ਵਿੱਚ ਲੱਗੇ ਨਾਕੇ ’ਤੇ ਤਾਇਨਾਤ ਸੀ। ਇਸ ਦੌਰਾਨ ਬਿਨਾਂ ਹੈਲਮੇਟ ਆ ਰਹੇ ਮੋਟਰਸਾਈਕਲ ਸਵਾਰਾਂ ਨੂੰ ਉਸਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਮੋਟਰਸਾਈਕਲ ਚਲਾ ਰਹੇ ਨੌਜਵਾਨਾਂ ਨੇ ਅਚਾਨਕ ਮੋਟਰਸਾਈਕਲ ਭਜਾ ਲਿਆ ਅਤੇ ਮੋਹਨ ਸਿੰਘ ਨੂੰ ਟੱਕਰ ਵੀ ਮਾਰੀ।

ਇਹ ਵੀ ਪੜ੍ਹੋ : ਸ਼ਰਾਬ ਦੇ ਆਦੀ ਪਤੀ ਨੇ ਪਤਨੀ ਨਾਲ ਕੀਤੀ ਅਜਿਹੀ ਕਰਤੂਤ, ਜਾਣ ਕੇ ਉੱਡ ਜਾਣਗੇ ਹੋਸ਼

ਉਪਰੰਤ ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਮੋਹਨ ਸਿੰਘ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਜਾ ਕੇ ਪਤਾ ਲੱਗਾ ਕਿ ਮੁਲਾਜ਼ਮ ਦੀ ਲੱਤ ਟੁੱਟ ਗਈ ਹੈ। ਟਰੈਫਿਕ ਮੁਲਾਜ਼ਮ ਦੀ ਲੱਤ ਦਾ ਆਪ੍ਰੇਸ਼ਨ ਕਰ ਕੇ ਰਾਡ ਪਾਉਣੀ ਪਈ। ਥਾਣਾ ਨੰਬਰ 8 ਵਿਚ ਮੋਹਨ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜਲਦ ਦੋਵਾਂ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Anuradha

Content Editor

Related News