ਰੁੜਕਾਂ ਕਲਾਂ ਵਿਖੇ ਲਾਇਆ ਅੱਖਾਂ ਦਾ ਮੁਫਤ ਕੈਂਪ
Wednesday, Oct 31, 2018 - 01:26 PM (IST)
ਜਲੰਧਰ (ਮਹੇਸ਼)- ਵਾਈ. ਅੈੱਫ. ਸੀ. ਰੁੜਕਾਂ ਕਲਾਂ ਪਿਛਲੇ ਕਈ ਸਾਲਾਂ ਤੋਂ ਖੇਡਾਂ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ’ਚ ਵੀ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ । ਬੀਤੇ ਦਿਨੀਂ ਅਸਥਾਨ ਬਾਬਾ ਕੌਡੇ ਸਾਹਿਬ ਜੀ ਪਿੰਡ ਰੁੜਕਾਂ ਕਲਾਂ ਵਿਖੇ ਅੱਖਾਂ ਦਾ ਮੁਫਤ ਕੈਂਪ ਲਾਇਆ ਗਿਆ। ਜਿਸ ’ਚ ਕਰੀਬ 700 ਲੋਕਾਂ ਦਾ ਮੁਫਤ ਚੈਕਅੱਪ ਕੀਤਾ ਗਿਆ। ਜਿਨ੍ਹਾਂ ’ਚੋਂ 69 ਮਰੀਜ਼ਾਂ ਦੇ ਅਾਪ੍ਰੇਸ਼ਨ ਕਰਵਾਏ ਗਏ ਤੇ 532 ਮਰੀਜ਼ਾਂ ਨੂੰ ਮੁਫਤ ਅਨੈਕਾਂ ਦਿੱਤੀਆ ਗਈਆ। ਕਰੀਬ 410 ਮਰੀਜ਼ਾਂ ਨੂੰ ਮੁਫਤ ਦਵਾਈਆ ਵੀ ਦਿੱਤੀਆ ਗਈਆ। ਕੱਲਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਦੱਸਿਆ ਕਿ ਕੈਂਪ ਯੂਨਾਇਟਡ ਸਿੱਖ ਮਿਸ਼ਨ ਯੂ. ਐੱਸ. ਏ. ਵੱਲੋਂ ਹਰੇਕ ਸਾਲ ਕੈਂਪ ਲਾਇਆ ਜਾਦਾ ਹੈ। ਇਸ ਕੈਂਪ ਦਾ ਸਮੁੱਚਾ ਪ੍ਰਬੰਧ ਵਾਈ. ਐੱਫ. ਸੀ. ਤੇ ਡੇਰਾ ਬਾਬਾ ਭਾਈ ਸਾਧੂ ਜੀ ਰੁੜਕਾਂ ਕਲਾਂ ਵੱਲੋਂ ਕੀਤਾ ਗਿਆ। ਇਸ ਕੈਂਪ ’ਚ ਆਰਥਿਕ ਸਹਿਯੋਗ ਸਵ. ਬਖਤਵਾਰ ਸਿੰਘ ਸੰਧੂ ਦੀ ਯਾਦ ’ਚ ਗੁਰਤਾਰ ਸਿੰਘ ਸੰਧੂ ਤੇ ਜਗਤਾਰ ਸਿੰਘ ਸੰਧੂ ਯੂ. ਐੱਸ. ਏ. ਵੱਲੋਂ ਕੀਤਾ ਜਾਦਾ ਹੈ।
