ਸੇਂਟ ਸੋਲਜਰ ਗਰੁੱਪ ਨੇ ਗਣਤੰਤਰ ਦਿਵਸ ’ਤੇ ਸੈਨਿਕਾਂ ਨੂੰ ਦਿੱਤਾ ਤੋਹਫਾ

01/16/2019 11:04:39 AM

ਜਲੰਧਰ (ਵਿਸ਼ੇਸ਼)-ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਸਿੱਖਿਆ ਦੇ ਖੇਤਰ ਵਿਚ ਹੀ ਨਹੀਂ ਬਲਕਿ ਸਮਾਜਕ ਸਰੋਕਾਰਾਂ ਨਾਲ ਜੁੜ ਕੇ ਸਮਾਜ ਸੇਵਾ ਵਿਚ ਵੀ ਹਮੇਸ਼ਾ ਆਗੂ ਰਿਹਾ ਹੈ। ਇਸੇ ਉਦੇਸ਼ ਨਾਲ ਸੇਂਟ ਸੋਲਜਰ ਗਰੁੱਪ ਦੀਆਂ 32 ਬ੍ਰਾਂਚਾਂ ਵਿਚ ਦਾਖਲਾ ਲੈਣ ਲਈ ਆਰਮੀ, ਏਅਰਫੋਰਸ, ਨੇਵੀ, ਪੈਰਾ ਮਿਲਟਰੀ ਫੋਰਸ, ਪੁਲਸ ਆਦਿ ਸੈਨਿਕਾਂ ਦੇ ਬੱਚਿਆਂ ਲਈ ਦਾਖਲਾ ਫੀਸ ਵਿਚ ਸੌ ਫੀਸਦੀ ਅਤੇ ਆਮ ਨਾਗਰਿਕਾਂ ਲਈ 50 ਫੀਸਦੀ ਛੋਟ ਦਿੱਤੀ ਗਈ ਹੈ। ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਗਣਤੰਤਰ ਦਿਵਸ ’ਤੇ ਸੇਂਟ ਸੋਲਜਰ ਗਰੁੱਪ ਦਾ ਭਾਰਤੀ ਸੈਨਿਕਾਂ ਲਈ ਇਹ ਇਕ ਤੋਹਫਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਇਸ ਗਰੁੱਪ ਦੀਆਂ 32 ਬ੍ਰਾਂਚਾਂ ਵਿਚ ਦਾਖਲਾ ਸੌ ਫੀਸਦੀ ਫ੍ਰੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਆਮ ਨਾਗਰਿਕਾਂ ਦੇ ਬੱਚਿਆਂ ਲਈ ਵੀ 50 ਫੀਸਦੀ ਦਾਖਲਾ ਫੀਸ ’ਚ ਛੋਟ ਦਿੱਤੀ ਜਾ ਰਹੀ ਹੈ। ਗਰੁੱਪ ਦੇ ਪ੍ਰੋ-ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਦਾਖਲਾ ਫੀਸ ਵਿਚ ਛੋਟ ਆਰਮੀ ਦਿਵਸ 15 ਜਨਵਰੀ ਤੋਂ 10 ਫਰਵਰੀ ਤੱਕ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਦਾ ਲਾਭ ਸਾਰੇ ਮਾਪਿਆਂ ਨੂੰ ਉਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਸਭ ਨਾਗਰਿਕਾਂ ਨੂੰ ਆਰਮੀ ਦਿਵਸ ਦੀ ਵਧਾਈ ਦਿੰਦੇ ਹੋਏ ਗਰੁੱਪ ਨਾਲ ਜੁੜਨ ਦੀ ਅਪੀਲ ਕੀਤੀ।


Related News