ਸ਼ਰਾਬ ਦੇ ਆਦੀ ਪਤੀ ਨੇ ਪਤਨੀ ਨਾਲ ਕੀਤੀ ਅਜਿਹੀ ਕਰਤੂਤ, ਜਾਣ ਕੇ ਉੱਡ ਜਾਣਗੇ ਹੋਸ਼

Saturday, Sep 17, 2022 - 04:03 PM (IST)

ਸ਼ਰਾਬ ਦੇ ਆਦੀ ਪਤੀ ਨੇ ਪਤਨੀ ਨਾਲ ਕੀਤੀ ਅਜਿਹੀ ਕਰਤੂਤ, ਜਾਣ ਕੇ ਉੱਡ ਜਾਣਗੇ ਹੋਸ਼

ਜਲੰਧਰ (ਸ਼ੋਰੀ) : ਬੂਟਾ ਮੰਡੀ ਇਲਾਕੇ 'ਚ ਇਕ ਪਤੀ ਨੇ ਆਪਣੀ ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਉਸਦਾ ਗਲਾ ਚਾਕੂ ਨਾਲ ਰੇਤ ਦਿੱਤਾ। ਖੂਨ ਨਾਲ ਲਥਪਥ ਔਰਤ ਨੇ ਜਦੋਂ ਰੌਲਾ ਪਾਇਆ ਤਾਂ ਇਲਾਕਾ ਵਾਸੀ ਜਮ੍ਹਾਂ ਹੋ ਗਏ ਅਤੇ ਉਸਨੂੰ ਪਤੀ ਦੇ ਚੁੰਗਲ 'ਚੋਂ ਬਚਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ। ਜ਼ਖ਼ਮੀ ਔਰਤ ਸੀਮਾ ਦੇਵੀ ਪਤਨੀ ਮਨੀਸ਼ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਡਾਕਟਰਾਂ ਨੇ ਉਸਦਾ ਇਲਾਜ ਕਰਨ ਦੇ ਨਾਲ-ਨਾਲ ਡੂੰਘੇ ਜ਼ਖ਼ਮ ਨੂੰ ਟਾਂਕੇ ਲਾ ਕੇ ਉਸਦਾ ਖੂਨ ਰਿਸਣਾ ਬੰਦ ਕੀਤਾ।

ਇਹ ਵੀ ਪੜ੍ਹੋ : ਬਿਨਾਂ ਨਕਸ਼ੇ ਤੋਂ ਬਣੀਆਂ ਦੁਕਾਨਾਂ ਖ਼ਿਲਾਫ਼ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਚੱਲਿਆ ਪੀਲਾ ਪੰਜਾ

ਸੀਮਾ ਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਅਤੇ ਕਿਸੇ ਗੱਲ ਨੂੰ ਲੈ ਕੇ ਚਾਕੂ ਨਾਲ ਆਪਣੇ ਸਰੀਰ ’ਤੇ ਵਾਰ ਕਰਨ ਲੱਗਾ। ਰੋਕਣ ’ਤੇ ਪਤੀ ਨੇ ਉਸਨੂੰ ਬੁਰਾ ਭਲਾ ਕਹਿਣ ਦੇ ਨਾਲ-ਨਾਲ ਉਸ ’ਤੇ ਹੀ ਚਾਕੂ ਨਾਲ ਹਮਲਾ ਕਰ ਦਿੱਤਾ। ਲੋਕ ਨਾ ਬਚਾਉਂਦੇ ਤਾਂ ਉਸਦਾ ਪਤੀ ਉਸਨੂੰ ਜਾਨੋਂ ਹੀ ਮਾਰ ਦਿੰਦਾ। ਇਸ ਤੋਂ ਬਾਅਦ ਸੀਮਾ ਦੀ ਮਾਂ ਮੰਜੂ ਨੇ ਉਸ ਨੂੰ ਹਸਪਤਾਲ ਪਹੁੰਚਾਇਆ। ਥਾਣਾ ਭਾਰਗੋ ਕੈਂਪ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਔਰਤ ਹਸਪਤਾਲ ਵਿਚ ਇਲਾਜ ਕਰਵਾ ਰਹੀ ਹੈ ਅਤੇ ਉਸਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Anuradha

Content Editor

Related News